ਰੋਮ-(ਸਾਬੀ ਚੀਨੀਆ)-ਇਟਲੀ ਦੇ ਖੇਡ ਕਲੱਬਾਂ ਵਲੋਂ ਬਣਾਈ ਗਈ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਇਟਲੀ ਦੇ ਹੋਂਦ 'ਚ ਆਉਣ ਨਾਲ ਖੇਡ ਪ੍ਰੇਮੀਆਂ ਦਾ ਵਧਿਆ ਉਤਸ਼ਾਹ ਸ਼ੀਸ਼ੇ ਵਾਂਗ ਚਮਕਦਾ ਨਜ਼ਰੀ ਆਉਂਦਾ ਹੈ। ਫੈਡਰੇਸ਼ਨ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਸੁਆਗਤ ਕਰਦੇ ਹੋਏ ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਦੇ ਪ੍ਰਧਾਨ ਜਗਮੀਤ ਸਿੰਘ ਦੁਰਗਾਪੁਰ ਨੇ ਕਿਹਾ ਕਿ ਸੁਥਰੇ ਕਿਰਦਾਰ ਦੇ ਮਾਲਕ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ ਨੂੰ (ਸਰਪ੍ਰਸਤ), ਬਲਜੀਤ ਸਿੰਘ ਨਾਗਰਾਂ ਨੂੰ (ਪ੍ਰਧਾਨ) ਭਿੰਦਾ ਵਿਰਕ ਨੂੰ (ਚੇਅਰਮੈਨ) ਬਣਾ ਕੇ ਨੌਜਵਾਨਾਂ 'ਚ ਜੋਸ਼ ਭਰਿਆ ਹੈ ਤੇ ਆਸ ਕਰਦੇ ਹਾਂ ਕਿ ਹੋਂਦ 'ਚ ਆਈ ਫੈਡਰੇਸ਼ਨ ਦੇ ਆਗੂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਕਬੱਡੀ ਨੂੰ ਪ੍ਰਫੁੱਲਿਤ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ।
ਉਨ੍ਹਾਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਖੇਡ ਸੀਜ਼ਨ ਦਾ ਪਹਿਲਾਂ ਕਬੱਡੀ ਟੂਰਨਾਮੈਂਟ ਕਰਵਾ ਕੇ ਚੰਗੀ ਸ਼ੁਰੂਆਤ ਕੀਤੀ, ਜਿਸ ਦੀ ਬਦਲੌਤ ਇਟਲੀ 'ਚ 5 ਕਬੱਡੀ ਟੂਰਨਾਮੈਂਟ ਹੋਏ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਿੱਖੀ ਪ੍ਰਚਾਰ ਦੇ ਨਾਲ-ਨਾਲ ਖੇਡ ਖੇਤਰ 'ਚ ਵੀ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਟਲੀ 'ਚ ਨਗਰ ਕੀਰਤਨ, ਕੋਨੇ-ਕੋਨੋ ਤੋਂ ਪੁੱਜ ਕੇ ਸੰਗਤਾਂ ਨੇ ਲਗਾਈ ਹਾਜ਼ਰੀ
NEXT STORY