ਮੁੰਬਈ- ਬਾਲੀਵੁੱਡ ਕਿਊਟ ਕੱਪਲ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਦੇ ਘਰ ਜਲਦੀ ਹੀ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਇਸ ਸਮੇਂ ਰਿਤੇਸ਼ ਆਪਣੀ ਪਤਨੀ ਦਾ ਕਾਫੀ ਧਿਆਨ ਰੱਖ ਰਹੇ ਹਨ। ਰਿਤੇਸ਼ ਨੇ ਆਪਣੀ ਪਤਨੀ ਸਮੇਤ ਕੁਝ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਹਨ, ਜਿਸ 'ਚ ਉਹ ਆਪਣੀ ਪਤਨੀ ਦਾ ਪੂਰਾ ਖਿਆਲ ਰੱਖਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਨੀਲੇ ਰੰਗ ਦੀ ਸ਼ਾਰਟ ਟੌਪ ਅਤੇ ਕਾਲੇ ਰੰਗ ਦੀ ਜੀਨਸ 'ਚ ਰਿਤੇਸ਼ ਕੋਲ ਖੜੀ ਜੇਨੇਲੀਆ ਦਾ 'ਬੇਬੀ ਬੰਪ' ਕਾਫੀ ਜ਼ਿਆਦਾ ਲੱਗ ਰਿਹਾ ਹੈ। ਪ੍ਰੈਗਨੈਂਸੀ ਸਾਵਧਾਨੀ ਵਰਤਣ ਲਈ ਜੇਨੇਲੀਆ ਨੇ ਬਿਲਕੁਲ ਫਲੈਟ ਜੁੱਤੀਆਂ ਪਾਈਆਂ ਹੋਈਆਂ ਸਨ। ਇਸ ਤਸਵੀਰ 'ਚ ਰਿਤੇਸ਼ ਅਤੇ ਜੇਨੇਲੀਆ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਿਤੇਸ਼ ਅਤੇ ਜੇਨੇਲੀਆ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨਾਲ ਬਾਂਦਰਾ 'ਚ ਡਿਨਰ ਕਰਦੇ ਦਿਖਾਏ ਦਿੱਤੇ ਸਨ। ਇਸ ਤੋਂ ਇਲਾਵਾ ਜੇਨੇਲੀਆ ਰਿਤੇਸ਼ ਦੀ ਫਿਲਮ 'ਲਈ ਭਾਰੀ' ਸਕ੍ਰੀਨਿੰਗ 'ਤੇ ਵੀ ਨਜ਼ਰ ਆਈ ਸੀ।
ਅਦਾਕਾਰਾ ਨੀਤਾ ਸ਼ੈੱਟੀ ਦੇ ਫੈਨਜ਼ ਲਈ ਬੁਰੀ ਖਬਰ!
NEXT STORY