ਮੁੰਬਈ- ਫਿਲਮ 'ਬਰਫੀ' 'ਚ ਆਪਣੇ ਅਭਿਨੈ ਨਾਲ ਬਾਲੀਵੁੱਡ 'ਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਇਲੀਆਨਾ ਡਿਕਰੂਜ ਦਾ ਮੰਨਣਾ ਹੈ ਕਿ ਗੋਵਿੰਦਾ ਬਹੁਤ ਹੀ ਕਮਾਲ ਦਾ ਅਦਾਕਾਰ ਹੈ ਅਤੇ ਉਨ੍ਹਾਂ 'ਚ ਉਹ ਸਾਰੇ ਗੁਰ ਹਨ ਜੋ ਇਕ ਅਦਾਕਾਰ ਦੇ 'ਚ ਹੀ ਹੋਣੇ ਚਾਹੀਦੇ ਹਨ। ਫਿਲਮ 'ਹੈਪੀ ਐਂਡਿੰਗ' ਫਿਲਮ ਦੀ ਮੁੱਖ ਅਦਾਕਾਰਾ ਇਲੀਆਨਾ ਦੀ ਇਕ ਚੌਥੀ ਹਿੰਦੀ ਫਿਲਮ ਹੈ। ਇਹ ਫਿਲਮ 21 ਨਵੰਬਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਇਲੀਆਨਾ ਦੇ ਨਾਲ ਅਦਾਕਾਰ ਸੈਫ ਅਲੀ ਖਾਨ ਮੁੱਖ ਭੂਮਿਕਾ 'ਚ ਹਨ। ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਆਪਣੀਆਂ ਫਿਲਮਾਂ ਨਾਲ ਧਮਾਲ ਮਚਾਉਣ ਵਾਲੀ ਸ਼ਰਧਾ ਕਪੂਰ ਅਤੇ 2012 'ਚ 'ਸਟੂਡੈਂਟ ਆਫ ਦਿ ਈਅਰ' ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਅਦਾਕਾਰਾ ਆਲੀਆ ਭੱਟ ਨਾਲ ਆਪਣੀ ਤੁਲਨਾ ਨੂੰ ਇਲੀਆਨਾ ਗਲਤ ਮੰਨਦੀ ਹੈ। ਸ਼ਰਧਾ ਕਪੂਰ ਅਤੇ ਆਲੀਆ ਭੱਟ ਨਾਲ ਤੁਲਨਾ 'ਤੇ ਇਲੀਆਨਾ ਦਾ ਕਹਿਣਾ ਹੈ ਕਿ ਮੇਰੀ ਤੁਲਨਾ ਇਨ੍ਹਾਂ ਦੋਵਾਂ ਨਾਲ ਕਰਨਾ ਗਲਤ ਹੋਵੇਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੋਵਾਂ ਤੋਂ ਉਮਰ ਤੋਂ ਵੱਡੀ ਹਾਂ। ਇਨ੍ਹਾਂ ਦੋਵਾਂ ਦੀ ਐਕਟਿੰਗ ਕਰਨ ਦਾ ਵੱਖਰਾ ਅੰਦਾਜ਼ ਹੈ। ਇਲੀਆਨਾ ਦਾ ਮੰਨਣਾ ਹੈ ਕਿ ਆਲੀਆ ਤਾਂ ਮੇਰੇ ਲਈ ਬੱਚੀ ਹੈ। ਮੈਂ ਅਤੇ ਆਲੀਆ ਇਕ ਹੀ ਜਿਮ ਜਾਂਦੇ ਹਾਂ ਅਤੇ ਮੈਂ ਉਸ ਨੂੰ ਉਥੇ ਵਰਕਆਊਟ ਕਰਦੇ ਹੋਏ ਦੇਖਦੀ ਹਾਂ, ਮੈਂ ਉਸ ਨੂੰ ਕਹਿੰਦੀ ਹਾਂ ਕਿ ਆਲੀਆ ਤੂੰ ਅਜੇ ਬਹੁਤ ਛੋਟੀ ਹੈ ਤੈਨੂੰ ਆਪਣੀ ਜ਼ਿੰਦਗੀ 'ਚ ਹੋਰ ਆਨੰਦ ਲੈਣਾ ਚਾਹੀਦਾ ਹੈ।
'ਪੀਕੇ' ਲਈ ਆਮਿਰ ਨੇ ਪਹਿਨੇ ਲੋਕਾਂ ਕੋਲੋਂ ਮੰਗਵੇ ਕੱਪੜੇ (ਦੇਖੋ ਤਸਵੀਰਾਂ)
NEXT STORY