ਮੁੰਬਈ- ਬਾਲੀਵੁੱਡ 'ਚ ਕਈ ਮਸ਼ਹੂਰ ਸਿਤਾਰਿਆਂ ਦੇ ਬੱਚਿਆਂ ਨੇ ਆਪਣੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਂ ਵੀ ਰੌਸ਼ਨ ਕੀਤਾ ਹੈ ਅਤੇ ਕਈ ਅਜਿਹੇ ਹੀ ਸਿਤਾਰੇ ਹਨ, ਜਿਹੜੇ ਕਿ ਫਿਲਮ ਇੰਡਸਟਰੀ 'ਚ ਅਸਫਲ ਸਾਬਤ ਹੋਏ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਕੁਝ ਅਜਿਹੇ ਹੀ ਸਿਤਾਰੇ ਲੈ ਕੇ ਆਏ ਹਾਂ ਜਿਹੜੇ ਕਿ ਇਸ ਖੇਤਰ 'ਚ ਬਿਲਕੁਲ ਹੀ ਅਸਫਲ ਰਹੇ ਹਨ ਅਤੇ ਕੁਝ ਇੰਡਸਟਰੀ ਨੂੰ ਹੀ ਛੱਡ ਚੁੱਕੇ ਹਨ। ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਉਦੈ ਚੋਪੜਾ ਦਾ ਆਉਂਦਾ ਹੈ। ਉਦੈ ਚੋਪੜਾ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਨਿਰਮਾਤਾ ਯਸ਼ ਚੋਪੜਾ ਦੇ ਬੇਟੇ ਹਨ। ਯਸ਼ ਕੈਂਪ ਦੀਆਂ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੇ ਉਦੈ ਦਾ ਕੈਰੀਅਰ ਅਸਫਲ ਰਿਹਾ। ਤੁਸ਼ਾਰ ਕਪੂਰ ਇਕ ਵੱਡੇ ਅਸਫਲ ਕਲਾਕਾਰ ਮੰਨੇ ਜਾਂਦੇ ਹਨ। ਤੁਸ਼ਾਰ ਦੀ ਪਛਾਣ ਜਤਿੰਦਰ ਦੇ ਬੇਟੇ ਅਤੇ ਏਕਤਾ ਕਪੂਰ ਦੇ ਵੱਡੇ ਭਰਾ ਦੇ ਰੂਪ 'ਚ ਹੁੰਦੀ ਹੈ।
ਇਸੇ ਤਰ੍ਹਾਂ ਹੀ ਤਨਿਸ਼ਾ ਆਪਣੇ ਜ਼ਮਾਨੇ 'ਚ ਮਸ਼ਹੂਰ ਰਹੀ ਤਨੂਜਾ ਦੀ ਬੇਟੀ ਦੀ ਬੇਟੀ ਹੈ। ਉਸ ਨੂੰ ਫਿਲਮਾਂ 'ਚ ਆਪਣਾ ਕੈਰੀਅਰ ਬਣਾਉਣ ਲਈ ਕਈ ਮੌਕੇ ਦਿੱਤੇ ਗਏ ਪਰ ਉਸ ਦੀ ਪਛਾਣ ਇਕ ਅਭਿਨੇਤਰੀ ਦੇ ਤੌਰ 'ਤੇ ਨਾ ਹੋ ਸਕੀ। ਰੀਆ ਸੇਨ ਚਰਚਿਤ ਅਭਿਨੇਤਰੀ ਮੁਨਮੁਨ ਸੇਨ ਦੀ ਬੇਟੀ ਹੈ। ਰੀਆ ਨਾ ਤਾਂ ਬੰਗਾਲੀ ਫਿਲਮਾਂ ਦੀ ਬਣ ਸਕੀ ਅਤੇ ਬਾਲੀਵੁੱਡ ਫਿਲਮਾਂ ਦੀ। ਅਸਫਲ ਬੇਟਿਆਂ 'ਚ ਫਰਦੀਨ ਦਾ ਨਾਂ ਵੀ ਸ਼ਾਮਲ ਹੈ। ਫਰਦੀਨ ਖਾਨ ਬਾਲੀਵੁੱਡ ਨਿਰਦੇਸ਼ਕ ਫਿਰੋਜ਼ ਖਾਨ ਦੇ ਬੇਟੇ ਹਨ। ਫਿਰੋਜ਼ ਖਾਨ ਨੇ ਉਸ ਨੂੰ ਕਈ ਫਿਲਮਾਂ 'ਚ ਲਾਂਚ ਕੀਤਾ ਸੀ ਪਰ ਫਰਦੀਨ ਦਾ ਕੈਰੀਅਰ ਫਿਰ ਵੀ ਅਸਫਲ ਹੀ ਰਿਹਾ। ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਬੇਟੀ ਈਸ਼ਾ ਦਿਓਲ ਵੀ ਫਿਲਮਾਂ 'ਚ ਕਿਸਮਤ ਅਜ਼ਮਾਉਣ ਲਈ ਆਈ ਸੀ ਪਰ ਈਸ਼ਾ ਦੀ ਪਛਾਣ ਬਾਲੀਵੁੱਡ 'ਚ ਨਾ ਦੇ ਬਰਾਬਰ ਹੀ ਰਹੀ।
ਪ੍ਰੈਗਨੈਂਟ ਹੈ ਟੀ. ਵੀ. ਸੀਰੀਅਲ ਦੀ ਇਹ ਅਭਿਨੇਤਰੀ
NEXT STORY