ਮੁੰਬਈ- ਬਾਲੀਵੁੱਡ ਦੇ ਮਾਚੋਮੈਨ ਜੈਕੀ ਸ਼ਰਾਫ ਆਪਣੀ ਸੁਪਰਹਿੱਟ ਫਿਲਮ 'ਹੀਰੋ' ਦੀ ਰੀਮੇਕ 'ਚ ਖਲਨਾਇਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ।
ਸਲਮਾਨ ਖਾਨ ਸੁਭਾਸ਼ ਘਈ ਦੀ ਬਲਾਕਬਸਟਰ ਫਿਲਮ 'ਹੀਰੋ' ਦੀ ਰੀਮੇਕ ਬਣਾ ਰਹੇ ਹਨ। ਇਸ ਫਿਲਮ ਲਈ ਅਦਿੱਤਯ ਪੰਚੋਲੀ ਦੇ ਪੁੱਤਰ ਸੂਰਜ ਪੰਚੋਲੀ ਅਤੇ ਸੁਨੀਲ ਸ਼ੈਟੀ ਦੀ ਪੁੱਤਰੀ ਅਥਿਕਾ ਸ਼ੈਟੀ ਦੀ ਚੋਣ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਨਿਖਿਲ ਅਡਵਾਨੀ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਨਿਖਿਲ ਅਡਵਾਨੀ 'ਹੀਰੋ' ਫਿਲਮ ਦੀ ਰੀਮੇਕ ਦੀ ਸਕਰਿਪਟ 'ਚ ਕੁਝ ਬਦਲਾਅ ਲਿਆਉਣਾ ਚਾਹੁੰਦੇ ਹਨ। ਹਾਲਾਂਕਿ ਫਿਲਮ ਦੇ ਸੰਗੀਤ 'ਚ ਕੁਝ ਖਾਸ ਬਦਲਾਅ ਨਹੀਂ ਕੀਤੇ ਜਾਣਗੇ।
ਮਲਾਇਕਾ ਤੋਂ ਬਾਅਦ ਘੋੜੇ ਸੰਗ ਬੋਲਡ ਅਵਤਾਰ 'ਚ ਨਜ਼ਰ ਆਈ ਜੈਕਲੀਨ
NEXT STORY