ਮੁੰਬਈ- ਬਾਲੀਵੁੱਡ 'ਚ ਜੈਕਲੀਨ ਫਰਨਾਡੀਜ਼ ਦਾ ਨਾਂ ਹੌਟ ਅਭਿਨੇਤਰੀਆਂ 'ਚ ਸ਼ੁਮਾਰ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ ਜੈਕਲੀਨ ਘੋੜੇ ਨਾਲ ਖਿੱਚੀਆਂ ਗਈਆਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਜੈਕਲੀਨ ਨੇ ਪੇਟਾ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਘੋੜੇ ਨਾਲ ਮੁੱਖਕਤਾ ਵਾਂਗ ਵਿਵਹਾਰ ਕਰਨ ਦੀ ਗੁਹਾਰ ਲਗਾਈ ਹੈ। ਇਸ ਫੋਟੋਸ਼ੂਟ 'ਚ ਜੈਕਲੀਨ ਬਹੁਤ ਹੀ ਬੋਲਡ ਲੱਗ ਰਹੀ ਹੈ। ਘੋੜੇ ਨਾਲ ਫੋਟੋਸ਼ੂਟ ਕਰਵਾਉਣ ਵਾਲੀ ਜੈਕਲੀਨ ਇੱਕਲੀ ਹੀ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਮਲਾਇਕਾ ਨੇ ਵੀ ਘੋੜੇ ਨਾਲ ਫੋਟੋਸ਼ੂਟ ਕਰਵਾਇਆ ਸੀ। ਮਲਾਇਕਾ ਨੇ ਮੈਕਸਿਮ ਪੱਤਰਿਕਾ ਲਈ ਹੁਣ ਤੱਕ ਦਾ ਸਭ ਤੋਂ ਹੌਟ ਮੰਨਿਆ ਜਾਣ ਵਾਲਾ ਫੋਟੋਸ਼ੂਟ ਕਰਵਾਇਆ ਸੀ।
'ਮਸਤੀਜਾਦੇ' 'ਚ ਇਸ ਹੌਟ ਲੁੱਕ 'ਚ ਨਜ਼ਰ ਆਵੇਗੀ ਸੰਨੀ(ਦੇਖੋ ਤਸਵੀਰਾਂ)
NEXT STORY