ਮੁੰਬਈ- ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਹੈੱਪੀ ਨਿਊ ਈਅਰ' 'ਚ ਸੋਰਜ ਖਾਨ ਦੇ ਮਜ਼ਾਕ ਨੂੰ ਲੈ ਕੇ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਫਿਲਮ 'ਚ ਦੱਸਿਆ ਗਿਆ ਹੈ ਕਿ ਲੀਡ ਕਲਾਕਾਰ ਡਾਂਸ ਸਿੱਖਣ ਲਈ ਕਈ ਲੋਕਾਂ ਕੋਲ ਜਾਂਦੇ ਹਨ, ਜਿਨਾਂ 'ਚੋਂ ਇਕ ਸਰੋਜ ਖਾਨ ਵਾਂਗ ਨਜ਼ਰ ਆਉਂਦੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਗੱਲਾਂ ਨੂੰ ਲੈ ਕੇ ਸਰੋਜ ਕਾਫੀ ਨਰਾਜ਼ ਨਜ਼ਰ ਆ ਰਹੀ ਹੈ। ਸਰੋਜ ਖਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਫਰਾਹ ਨੇ ਕਿਹਾ, ''ਫਿਲਮ 'ਚ ਸਰੋਜ ਖਾਨ ਦੀ ਕੋਈ ਨਕਲ ਨਹੀਂ ਹੋਈ ਹੈ।'' ਸ਼ਰਾਬੀ ਗਾਣੇ ਦੀ ਲਾਂਚਿੰਗ ਦੇ ਸਮੇਂ ਫਰਾਹ ਨੇ ਕਿਹਾ, ''ਮੈਂ ਸੋਰਜ ਨਾਲ ਬਹੁਤ ਹੀ ਪਿਆਰ ਕਰਦੀ ਹਾਂ। ਮੈਂ ਸਭ ਕੁਝ ਉਨ੍ਹਾਂ ਤੋਂ ਸਿੱਖਿਆ ਹੈ। ਉਹ ਬਹੁਤ ਹੀ ਵਧੀਆ ਇਨਸਾਨ ਹੈ। ਫਿਲਮ 'ਚ ਮੈਂ ਜਿਸ ਨੂੰ ਦਿਖਾਇਆ ਹੈ ਉਹ ਸਰੋਜ ਨਹੀਂ ਹੈ।''
ਸ਼ਬਾਨਾ ਦੀ ਵਕੀਲ ਬਣੇਗੀ ਐਸ਼ਵਰਿਆ ਰਾਏ
NEXT STORY