ਚੰਡੀਗੜ੍ਹ- ਨੂਰਾਂ ਭੈਣਾਂ ਦੀ ਖਾਮੋਸ਼ ਆਵਾਜ਼ ਇਕ ਵਾਰ ਮੁੜ ਤੋਂ ਸੂਫੀਆਨਾ ਸੰਗੀਤ ਜ਼ਰੀਏ ਸੁਰਾਂ ਦਾ ਜਾਦੂ ਬਿਖੇਰੇਗੀ। ਜੋਤੀ ਨੂਰਾਂ ਦੇ ਵਿਆਹ ਮਾਮਲੇ 'ਚ ਮਾਂ-ਪਿਓ ਵਲੋਂ ਦੋਵਾਂ ਨੂੰ ਸਵੀਕਾਰ ਕਰਨ ਦੇ ਬਾਅਦ ਹੁਣ ਦੋਵਾਂ ਭੈਣਾਂ ਨੇ ਇਕੱਠਿਆਂ ਮੁੜ ਤੋਂ ਗਾਉਣ ਦੀ ਪੁਸ਼ਟੀ ਕਰ ਦਿੱਤੀ ਹੈ। ਜੋਤੀ ਨੇ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪ੍ਰੋਟੈਕਸ਼ਨ ਹੋਮ 'ਚ ਵੀ ਲਗਾਤਾਰ ਰਿਆਜ਼ ਕਰ ਰਹੀ ਸੀ। ਅੱਗੇ ਚੱਲ ਕੇ ਨਾਲ-ਨਾਲ ਗੀਤ ਗਾਉਣ ਦੀ ਸੰਭਾਵਨਾ ਤੋਂ ਜਿਥੇ ਉਹ 2 ਮਹੀਨੇ ਪਹਿਲਾਂ ਤਕ ਸਾਫ ਇਨਕਾਰ ਕਰ ਰਹੀ ਸੀ, ਉਥੇ ਹੀ ਵੀਰਵਾਰ ਨੂੰ ਉਹ ਇਕੱਠੇ ਗਾਉਣ 'ਚ ਕੋਈ ਹਰਜ਼ ਨਾ ਹੋਣ ਦੀ ਗੱਲ ਕਹਿ ਗਈ।
ਜ਼ਿਕਰਯੋਗ ਹੈ ਕਿ ਬੀਤੇ ਦੋ ਸਾਲਾਂ 'ਤੋਂ ਨੂਰਾਂ ਭੈਣਾਂ ਦੀ ਪ੍ਰਸਿੱਧੀ ਲਗਾਤਾਰ ਵੱਧ ਰਹੀ ਸੀ ਅਤੇ ਬਾਲੀਵੁੱਡ ਦੀਆਂ ਫਿਲਮਾਂ 'ਚ ਉਨ੍ਹਾਂ ਨੇ ਪਲੇਅਬੈਕ ਸਿੰਗਰ ਵਜੋਂ ਗਾਣਾ ਵੀ ਸ਼ੁਰੂ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਹੀ ਦੋਵਾਂ ਭੈਣਾਂ ਦਾ ਕਰੀਅਰ ਬੁਲੰਦੀ 'ਤੇ ਸੀ। ਅਚਾਨਕ ਜੋਤੀ ਨੂਰਾਂ ਦੇ ਘਰ ਤੋਂ ਭੱਜ ਕੇ ਵਿਆਹ ਕਰਨ ਮਗਰੋਂ ਜੋਤੀ ਦੇ ਘਰ ਵਾਲਿਆਂ ਨੇ ਜਿਥੇ ਕੁਣਾਲ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ, ਉਥੇ ਹੀ ਦੂਜੇ ਪਾਸੇ ਕੁਣਾਲ ਅਤੇ ਜੋਤੀ ਨੇ ਆਪਣੇ ਪਰਿਵਾਰ 'ਤੇ ਦੋਸ਼ ਲਗਾਏ ਸਨ ਕਿ ਉਹ ਉਸ ਨੂੰ ਏ. ਟੀ. ਐੱਮ. ਮਸ਼ੀਨ ਵਾਂਗ ਵੇਖਦੇ ਹਨ। ਵੀਰਵਾਰ ਨੂੰ ਇਸ ਖਟਾਸ ਨੂੰ ਮਿਟਾਉਂਦੇ ਹੋਏ ਦੋਵੇਂ ਪਰਿਵਾਰ ਇਕੱਠੇ ਨਜ਼ਰ ਆਏ। ਇਸ ਦੇ ਨਾਲ ਹੀ ਦੋਵੇਂ ਭੈਣਾਂ ਦੇ ਮੁੜ ਇਕੱਠੇ ਗਾਉਣ ਦਾ ਰਸਤਾ ਉਦੋਂ ਸਾਫ ਹੁੰਦਾ ਦਿਖਾਈ ਦਿੱਤਾ, ਜਦੋਂ ਮਿਲਣ-ਮਿਲਾਉਣ ਤੋਂ ਜ਼ਿਆਦਾ ਰਿਆਜ਼ ਦੀ ਚਰਚਾ ਸੁਣਾਈ ਦਿੱਤੀ।
3 ਆਈ. ਪੀ. ਐੱਸ. ਤੇ 15 ਪੀ. ਪੀ. ਐੱਸ. ਅਫਸਰਾਂ ਦੇ ਕੀਤੇ ਤਬਾਦਲੇ
NEXT STORY