ਮੁੰਬਈ- ਅਭਿਨੇਤਾ ਰਿਸ਼ੀ ਕਪੂਰ ਨੂੰ ਡੇਂਗੂ ਤੇ ਮਲੇਰੀਆ ਹੋ ਗਿਆ ਹੈ। ਉਨ੍ਹਾਂ ਨੂੰ ਇਲਾਜ ਲਈ ਇਥੋਂ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਇਕ ਬੁਲਾਰੇ ਨੇ ਦਿੱਤੀ। ਉਸ ਨੇ ਕਿਹਾ ਕਿ ਡੇਂਗੂ ਤੇ ਮਲੇਰੀਆ ਨਾਲ ਪੀੜਤ ਰਿਸ਼ੀ ਕਪੂਰ ਦਾ ਇਲਾਜ ਕੀਤਾ ਜਾ ਰਿਹਾ ਹੈ।
ਬੁਲਾਰੇ ਨੇ ਕਿਹਾ ਕਿ 62 ਸਾਲਾ ਅਭਿਨੇਤਾ ਨੂੰ ਡੇਂਗੂ ਤੇ ਮਲੇਰੀਆ ਨਾਲ ਪੀੜਤ ਹੋਣ ਕਾਰਨ ਬੁੱਧਵਾਰ ਨੂੰ ਹਸਪਤਾਲ ਲਿਆਂਦਾ ਗਿਆ। ਰਿਸ਼ੀ ਕਪੂਰ ਆਖਰੀ ਵਾਰ ਸੋਨਮ ਕਪੂਰ, ਆਯੂਸ਼ਮਾਨ ਖੁਰਾਣਾ ਸਟਾਰਰ ਫਿਲਮ ਬੇਵਕੂਫੀਆਂ 'ਚ ਦਿਖੇ, ਜਿਸ 'ਚ ਉਨ੍ਹਾਂ ਨੇ ਸੋਨਮ ਕਪੂਰ ਦੇ ਪਿਤਾ ਦੀ ਭੂਮਿਕਾ ਅਦਾ ਕੀਤੀ।
ਇਹ ਕੀ! ਸਿਰਫ ਟਾਈ ਪਹਿਨ ਕੇ ਕਰਵਾਇਆ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY