14 ਕਰੋੜ 'ਚ ਬਣੀ ਫਿਲਮ
ਫਿਲਮ 'ਚਾਰ ਸਾਹਿਬਜ਼ਾਦੇ' ਤੋਂ ਹਰਮਨ ਬਾਵੇਜਾ ਨੂੰ ਕਾਫੀ ਆਸਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 14 ਕਰੋੜ ਦੇ ਬਜਟ ਨਾਲ ਐਨੀਮੇਟਿਡ 3-ਡੀ ਫਿਲਮ ਬਣੀ ਹੈ। ਇਹ 600 ਤੋਂ ਵੀ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਜਾਵੇਗੀ। ਦੋ ਘੰਟਿਆਂ ਦੀ ਇਹ ਫਿਲਮ ਸਾਰਿਆਂ ਦੇ ਲਈ ਪ੍ਰੇਰਨਾ ਸਾਬਤ ਹੋਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਉੱਤੇ ਇਹ ਫਿਲਮ ਆਧਾਰਿਤ ਹੈ। ਫਿਲਮ ਲਈ ਕਾਫੀ ਖੋਜ ਕੀਤੀ ਗਈ ਹੈ ਅਤੇ ਸਿੱਖੀ ਦੇ ਜਾਣਕਾਰ ਸਾਰੇ ਇਤਿਹਾਸਕਾਰਾਂ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ। ਪ੍ਰਸਿੱਧ ਫਿਲਮਕਾਰ ਅਤੇ ਹਰਮਨ ਦੇ ਪਿਤਾ ਹੈਰੀ ਬਾਵੇਜਾ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਹਰਮਨ ਦਾ ਕਹਿਣਾ ਹੈ,''ਇਹ ਫਿਲਮ ਬਿਜ਼ਨੈੱਸ ਲਈ ਨਹੀਂ ਹੈ ਸਗੋਂ ਸਾਡੀਆਂ ਭਾਵਨਾਵਾਂ ਨਾਲ ਜੁੜੀ ਫਿਲਮ ਹੈ। ਮੇਰੇ ਪਿਤਾ ਲੰਬੇ ਸਮੇਂ ਤੋਂ ਇਹ ਫਿਲਮ ਬਣਾਉਣੀ ਚਾਹੁੰਦੇ ਸਨ ਜੋ ਕਿ ਹੁਣ ਬਣ ਕੇ ਤਿਆਰ ਹੋਈ ਹੈ।''
ਅਗਲੀ ਫਿਲਮ ਕਾਮੇਡੀ
ਹਰਮਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਗਲੀ ਫਿਲਮ ਕਾਮੇਡੀ ਹੋਵੇਗੀ ਹਾਲਾਂਕਿ ਫਿਲਮ ਬਾਰੇ ਜ਼ਿਆਦਾ ਕੁਝ ਦੱਸਣ ਤੋਂ ਉਨ੍ਹਾਂ ਨਾਂਹ ਕਰ ਦਿੱਤੀ । ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ 2-3 ਹਫਤਿਆਂ ਵਿਚ ਫਿਲਮ ਦਾ ਐਲਾਨ ਕਰ ਦਿੱਤਾ ਜਾਵੇਗਾ। ਉਹ ਪਹਿਲੀ ਵਾਰ ਹਾਸਰਸ ਕਿਰਦਾਰ ਵਿਚ ਦਿਸਣਗੇ।
ਬਿਪਾਸ਼ਾ ਨਾਲ ਬ੍ਰੇਕਅਪ 'ਤੇ ਧਾਰੀ ਚੁਪ
ਬਿਪਾਸ਼ਾ ਤੇ ਹਰਮਨ ਵਿਚਾਲੇ ਬ੍ਰੇਕਅਪ ਦੀ ਖਬਰ ਚਰਚਾਵਾਂ ਵਿਚ ਹੈ। ਦੋਵੇਂ ਇਸ 'ਤੇ ਆਪਣਾ ਬਿਆਨ ਵੀ ਜਾਰੀ ਕਰ ਚੁੱਕੇ ਹਨ। ਇਸ ਬਾਰੇ ਪੁੱਛੇ ਜਾਣ 'ਤੇ ਹਰਮਨ ਨੇ ਕਿਹਾ ਕਿ ਉਹ ਆਪਣੀ ਪਰਸਨਲ ਲਾਈਫ 'ਤੇ ਹੋਰ ਕੁਝ ਨਹੀਂ ਬੋਲਣਾ ਚਾਹੁੰਦੇ। ਉਨ੍ਹਾਂ ਨੇ ਇਹ ਕਿਹਾ ਕਿ ਉਹ ਬਿਪਾਸ਼ਾ ਨਾਲ ਅਜੇ ਕੋਈ ਫਿਲਮ ਵੀ ਨਹੀਂ ਕਰ ਰਹੇ।
'ਜ਼ਿਦ' ਤੋਂ ਪਹਿਲਾਂ ਇਨ੍ਹਾਂ ਫਿਲਮਾਂ 'ਚ ਵੀ ਦਿਖ ਚੁੱਕੇ ਹਨ ਸੈਕਸ ਸੀਨਜ਼ (ਦੇਖੋ ਤਸਵੀਰਾਂ)
NEXT STORY