ਮੁੰਬਈ- ਇਨ੍ਹੀਂ ਦਿਨੀਂ ਪ੍ਰਿਅੰਕਾ ਚੋਪੜਾ ਦੀ ਭੈਣ ਦੀ ਨਵੀਂ ਫਿਲਮ ਜ਼ਿਦ ਆਪਣੇ ਬੋਲਡ ਦ੍ਰਿਸ਼ਾਂ ਕਾਰਨ ਕਾਫੀ ਚਰਚਾ 'ਚ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਫਿਲਮਾਂ 'ਚ ਅਜਿਹੇ ਸੈਕਸ ਸੀਨਜ਼ ਦਿਖਾਏ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਸੰਨੀ ਲਿਓਨ ਸਟਾਰਰ ਫਿਲਮ ਰਾਗਿਨੀ ਐੱਮ. ਐੱਮ. ਐੱਸ. 2 ਵਿਚ ਕਾਫੀ ਹੌਟ ਤੇ ਬੋਲਡ ਸੀਨ ਫਿਲਮਾਏ ਜਾ ਚੁੱਕੇ ਹਨ। ਇਸ ਫਿਲਮ ਦੇ ਕਈ ਅਜਿਹੇ ਸੀਨ ਵੀ ਸਨ, ਜਿਨ੍ਹਾਂ ਨੂੰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੱਟਣਾ ਵੀ ਪਿਆ ਸੀ। ਸੰਨੀ ਲਿਓਨ ਦੀ ਹੀ ਬਾਲੀਵੁੱਡ ਡੈਬਿਊ ਫਿਲਮ ਜਿਸਮ 2 ਦੇ ਵੀ ਕਈ ਅਜਿਹੇ ਸੀਨ ਸਨ, ਜਿਨ੍ਹਾਂ 'ਤੇ ਬੋਲਡ ਹੋਣ ਕਾਰਨ ਇਤਰਾਜ਼ ਜਤਾਇਆ ਗਿਆ ਸੀ। ਹਾਲਾਂਕਿ ਇਸ ਫਿਲਮ ਦੇ ਵੀ ਕਈ ਸੀਨਜ਼ ਅਜਿਹੇ ਸਨ, ਜਿਨ੍ਹਾਂ ਨੂੰ ਕੱਟਿਆ ਗਿਆ ਸੀ।
ਟਵਿਟਰ ਗਰਲ ਪੂਨਮ ਪਾਂਡੇ ਸਟਾਰਰ ਫਿਲਮ ਨਸ਼ਾ ਵੀ ਰਿਲੀਜ਼ ਤੋਂ ਬਾਅਦ ਕਾਫੀ ਵਿਵਾਦਾਂ 'ਚ ਰਹੀ ਸੀ। ਇਹ ਪੂਨਮ ਪਾਂਡੇ ਦੀ ਪਹਿਲੀ ਫਿਲਮ ਸੀ, ਜਿਸ 'ਚ ਉਸ ਨੇ ਕਾਫੀ ਬੋਲਡ ਸੀਨਜ਼ ਦਿੱਤੇ ਸਨ।
ਇਨ੍ਹਾਂ ਤੋਂ ਇਲਾਵਾ ਕਈ ਅਜਿਹੀਆਂ ਫਿਲਮਾਂ ਵੀ ਸਨ, ਜਿਨ੍ਹਾਂ 'ਚ ਕੁਝ ਇੱਕਾ-ਦੁੱਕਾ ਹੀ ਬੋਲਡ ਸੀਨਜ਼ ਸਨ ਪਰ ਉਨ੍ਹਾਂ ਦੇ ਫਿਲਮ 'ਚ ਹੋਣ ਨਾਲ ਫਿਲਮ ਦੀ ਚਰਚਾ ਵੀ ਕਾਫੀ ਵੱਧ ਗਈ ਸੀ, ਜਿਵੇਂ ਔਰੰਗਜ਼ੇਬ, ਹੇਟ ਸਟੋਰੀ, ਹੇਟ ਸਟੋਰੀ 2, ਬੀ. ਏ. ਪਾਸ, ਲਵ ਸੈਕਸ ਔਰ ਧੋਖਾ ਤੇ ਮਰਡਰ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ 'ਚ ਬੋਲਡ ਸੀਨਜ਼ ਦੀ ਭਰਮਾਰ ਸੀ।
ਡੇਂਗੂ-ਮਲੇਰੀਆ ਕਾਰਨ ਰਿਸ਼ੀ ਕਪੂਰ ਹਸਪਤਾਲ 'ਚ ਦਾਖਲ
NEXT STORY