ਨਵੀਂ ਦਿੱਲੀ- ਫਿਲਮ 'ਹੈਪੀ ਨਿਊ ਈਅਰ' ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਸ਼ਾਹਰੁਖ ਖਾਨ, ਸੋਨੂੰ ਸੂਦ, ਵਿਵਨ ਸ਼ਾਹ ਅਤੇ ਨਿਰਦੇਸ਼ਕ ਫਰਾਹ ਖਾਨ ਵੀਰਵਾਰ ਨੂੰ ਰੇਵ ਮੋਤੀ ਮਾਲ 'ਚ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੋਏ ਸਨ। ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੀ ਆਉਣ ਦੀ ਸੂਚਨਾ ਮਿਲਦੇ ਹੀ ਲੱਖਾਂ ਲੋਕਾਂ ਦੀ ਦੀਵਾਨਗੀ ਉਨ੍ਹਾਂ ਨੂੰ ਆਪਣੇ ਕੋਲ ਖਿੱਚ ਲਿਆਈ, ਜਿਸ ਤਰ੍ਹਾਂ ਹੀ ਸ਼ਾਹਰੁਖ ਖਾਨ ਨੇ ਕਿਹਾ ਹੈਲੋ ਕਾਨਪੁਰ ਤਾਂ ਹਜ਼ਾਰਾਂ ਲੋਕ ਜ਼ੋਸ਼ 'ਚ ਆ ਕੇ ਸ਼ਾਹਰੁਖ-ਸ਼ਾਹਰੁਖ ਕਹਿ ਕੇ ਰੌਲਾ ਪਾਉਣ ਲੱਗੇ ਅਤੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਉਤਸ਼ਾਹਿਤ ਹੋ ਉਠੇ। ਭੀੜ ਇਸ ਤਰ੍ਹਾਂ ਵੱਧ ਗਈ ਕਿ ਅਦਾਕਾਰਾਂ ਨੂੰ ਦੇਖ ਪਾਉਣ ਦੇ ਕਾਰਨ ਗੁੱਸੇ 'ਚ ਆ ਕੇ ਉਨ੍ਹਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਬਵਾਲ ਮਚ ਗਿਆ। ਪੁਲਸ ਨੂੰ ਸੋਟੇ-ਡੰਡਿਆਂ ਦੀ ਵਰਤੋਂ ਕਰਨੀ ਪਈ ਪਰ ਭੀੜ ਨੇ ਪੁਲਸ ਕਰਮਚਾਰੀਆਂ 'ਤੇ ਜੁੱਤੀਆਂ ਅਤੇ ਬੋਤਲਾਂ ਸੁੱਟੀਆਂ।
....ਤਾਂ ਇਸ ਲਈ ਨਹੀਂ ਆਉਂਦੀ ਹੈ ਪ੍ਰਿਤੀ ਨੂੰ ਘਰ ਦੀ ਯਾਦ
NEXT STORY