ਮੁੰਬਈ- ਸੀਰੀਅਲਾਂ ਦੇ ਥਕਾ ਦੇਣ ਵਾਲੇ ਸ਼ੈੱਡਿਊਲ ਕਾਰਨ ਆਮੌਤਰ 'ਤੇ ਕਲਾਕਾਰਾਂ ਨੂੰ ਘਰ ਦੀ ਯਾਦ ਸਤਾਉਂਦੀ ਹੈ ਪਰ ਸੀਰੀਅਲ 'ਏਕ ਰਿਸ਼ਤਾ ਐਸਾ ਭੀ' ਦੀ ਨਾਇਕਾ ਪ੍ਰਿਤੀ ਚੌਧਰੀ ਦੇ ਨਾਲ ਅਜਿਹਾ ਨਹੀਂ ਹੋਇਆ ਹੈ। ਉਸ ਨੂੰ ਸੈੱਟ 'ਤੇ ਘਰ ਵਰਗਾ ਮਾਹੌਲ ਹੀ ਲੱਗਦਾ ਹੈ। ਇਕ ਸੂਤਰ ਨੇ ਦੱਸਿਆ ਕਿ ਪ੍ਰਿਤੀ ਸੀਰੀਅਲ 'ਚ ਵੱਡੀ ਭੈਣ ਦੀ ਭੂਮਿਕਾ ਅਦਾ ਕਰ ਰਹੀ ਹੈ, ਜਿਹੜੀ ਕਿ ਆਪਣੀਆਂ 5 ਭੈਣਾਂ ਦੇ ਬਹੁਤ ਹੀ ਨੇੜੇ ਹੈ। ਇਸ ਲਈ ਉਸ ਨੂੰ ਘਰ ਦੀ ਯਾਦ ਨਹੀਂ ਸਤਾਉਂਦੀ ਹੈ। ਅਸਲ ਜ਼ਿੰਦਗੀ 'ਚ ਚਚੇਰੇ ਭੈਣ ਭਰਾਵਾਂ ਨੂੰ ਮਿਲਾ ਕੇ ਪ੍ਰਿਤੀ ਦੇ 11 ਭੈਣ-ਭਰਾ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ 'ਤੇ ਪਹਿਲੀ ਐਨੀਮੇਟਿਡ ਫਿਲਮ 'ਚਾਰ ਸਾਹਿਬਜ਼ਾਦੇ'
NEXT STORY