ਕੋਲਕਾਤਾ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਹਰ ਤਰ੍ਹਾਂ ਦੇ ਕਿਰਦਾਰ ਦੀਆਂ ਉਮੀਦਾਂ ਰੱਖਣ। ਸ਼ਾਹਰੁਖ ਨੇ ਗੱਲਬਾਤ ਦੌਰਾਨ ਕਿਹਾ,'' ਕ੍ਰਿਪਾ ਮੇਰੇ ਪ੍ਰਸ਼ੰਸਕ ਮੇਰੇ ਤੋਂ ਹਰ ਕੰਮ ਕਰਨ ਦੀਆਂ ਉਮੀਦਾਂ ਕਰਨ। ਮੈਂ ਹਰ ਵਾਰੀ ਆਪਣੀ ਪੂਰੀ ਕੋਸ਼ਿਸ਼ ਕਰਦਾ ਹਾਂ ਅਤੇ ਲੋਕਾਂ ਕੋਲੋਂ ਪਿਆਰ ਪਾਉਣ ਦੀ ਥਾਤਿਰ ਹਰ ਕੰਮ ਅਤੇ ਫਿਲਮਾਂ 'ਚ ਹਰ ਕਿਰਦਾਰ ਕਰਦਾ ਹਾਂ। ਮੈਂ ਹਮੇਸ਼ਾ ਥੋੜਾ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂਕਿ ਲੋਕ ਮੇਰੇ ਕੰਮ ਤੋਂ ਉਤਸ਼ਾਹਤ ਹੋਣ।'' 48 ਸਾਲਾਂ ਕਿੰਗ ਖਾਨ ਇੱਥੇ ਹਾਲ ਹੀ 'ਚ ਫਿਲਮ 'ਹੈੱਪੀ ਨਿਊ ਈਅਰ' ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਆਏ ਸਨ। ਸ਼ਾਹਰੁਖ ਹਰ ਵਾਰੀ ਆਪਣੇ ਆਪ 'ਚ ਨਵਾਂਪਣ ਲੈ ਕੇ ਆਉਣ ਦੀ ਕੋਸ਼ਿਸ ਕਰਦੇ ਹਨ।
ਸ਼ਾਹਰੁਖ ਦੇ ਦੀਵਾਨੇ ਹੋਏ ਕਾਨਪੁਰੀਏ, ਮਚਿਆ ਬਵਾਲ(ਦੇਖੋ ਤਸਵੀਰਾਂ)
NEXT STORY