ਸੂਰਜ ਨਮਸਕਾਰ ਰਾਹੀਂ ਚਮੜੀ ਦੀਆਂ ਬੀਮਾਰੀਆਂ ਖਤਮ ਹੁੰਦੀਆਂ ਹਨ ਜਾਂ ਇਨ੍ਹਾਂ ਦੇ ਹੋਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਇਸ ਅਭਿਆਸ ਨਾਲ ਕਬਜ਼ ਆਦਿ ਵਰਗੀਆਂ ਪੇਟ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ ਅਤੇ ਪਾਚਨ ਪ੍ਰਣਾਲੀ ਵਿਚ ਸੁਧਾਰ ਹੁੰਦਾ ਹੈ। ਇਸ ਅਭਿਆਸ ਰਾਹੀਂ ਸਾਡੇ ਸਰੀਰ ਦੀਆਂ ਛੋਟੀਆਂ-ਵੱਡੀਆਂ ਨਸਾਂ-ਨਾੜੀਆਂ ਸਰਗਰਮ ਹੋ ਜਾਂਦੀਆਂ ਹਨ। ਇਸ ਲਈ ਆਲਸ ਤੇ ਜ਼ਿਆਦਾ ਸੌਣ ਵਰਗੇ ਵਿਕਾਰ ਦੂਰ ਹੋ ਜਾਂਦੇ ਹਨ। ਦੋਵੇਂ ਹੱਥ ਜੋੜ ਕੇ ਸਿੱਧੇ ਖੜ੍ਹੇ ਹੋਵੋ। ਅੱਖਾਂ ਬੰਦ ਕਰੋ। ਧਿਆਨ 'ਆਗਿਆ ਚੱਕਰ' 'ਤੇ ਕੇਂਦ੍ਰਿਤ ਕਰੋ ਅਤੇ 'ਸੂਰਜ ਭਗਵਾਨ' ਬਾਰੇ ਸੋਚਦਿਆਂ 'ਓਮ ਮਿਤ੍ਰਾਏ ਨਮਾ' ਮੰਤਰ ਦਾ ਜਾਪ ਕਰੋ। ਸਾਹ ਲੈਂਦਿਆਂ ਦੋਵੇਂ ਹੱਥ ਕੰਨਾਂ ਨੂੰ ਲਗਾਉਂਦਿਆਂ ਉੱਪਰ ਵੱਲ ਕਰੋ ਅਤੇ ਬਾਹਾਂ ਤੇ ਗਰਦਨ ਪਿੱਛੇ ਵੱਲ ਝੁਕਾਓ। ਧਿਆਨ ਗਰਦਨ ਦੇ ਪਿੱਛੇ 'ਵਿਸ਼ੁੱਧੀ ਚੱਕਰ' 'ਤੇ ਕੇਂਦਰਿਤ ਕਰੋ। ਤੀਜੀ ਸਥਿਤੀ ਵਿਚ ਸਾਹ ਹੌਲੀ-ਹੌਲੀ ਬਾਹਰ ਕੱਢਦਿਆਂ ਅੱਗੇ ਵੱਲ ਝੁਕੋ। ਹੱਥ ਗਰਦਨ ਦੇ ਨਾਲ, ਕੰਨਾਂ ਨੂੰ ਲਗਾਉਂਦਿਆਂ ਹੇਠਾਂ ਜਾ ਕੇ ਪੈਰਾਂ ਦੇ ਸੱਜੇ-ਖੱਬੇ ਧਰਤੀ ਨੂੰ ਸਪਰਸ਼ ਕਰੋ। ਗੋਡੇ ਸਿੱਧੇ ਰੱਖੋ। ਮੱਥਾ ਗੋਡਿਆਂ ਦਾ ਸਪਰਸ਼ ਕਰਦਿਆਂ ਧਿਆਨ ਧੁੰਨੀ ਦੇ ਪਿੱਛੇ 'ਮਣੀਪੂਰਕ ਚੱਕਰ' 'ਤੇ ਕੇਂਦਰਿਤ ਕਰਦਿਆਂ ਕੁਝ ਪਲ ਇਸੇ ਸਥਿਤੀ ਵਿਚ ਰਹੋ। ਲੱਕ ਤੇ ਰੀੜ੍ਹ 'ਚ ਨੁਕਸ ਵਾਲੇ ਵਿਅਕਤੀ ਇਸ ਨੂੰ ਨਾ ਕਰਨ। ਇਸੇ ਸਥਿਤੀ ਵਿਚ ਸਾਹ ਨੂੰ ਭਰਦਿਆਂ ਖੱਬੇ ਪੈਰ ਨੂੰ ਪਿੱਛੇ ਵੱਲ ਲਿਜਾਓ। ਛਾਤੀ ਨੂੰ ਖਿੱਚ ਕੇ ਅੱਗੇ ਵੱਲ ਤਾਣੋ। ਗਰਦਨ ਜ਼ਿਆਦਾ ਪਿੱਛੇ ਵੱਲ ਝੁਕਾਓ। ਲੱਤ ਤਣੀ ਹੋਈ ਸਿੱਧੀ ਪਿੱਛੇ ਵੱਲ ਨੂੰ ਹੋਵੇ ਅਤੇ ਪੈਰ ਦਾ ਪੰਜਾ ਖੜ੍ਹਾ ਹੋਇਆ ਹੋਵੇ। ਇਸ ਸਥਿਤੀ ਵਿਚ ਕੁਝ ਦੇਰ ਰਹੋ। ਧਿਆਨ ਨੂੰ 'ਸਵਾਧਿਸ਼ਠਾਨ' ਜਾਂ 'ਵਿਸ਼ੁੱਧੀ ਚੱਕਰ' ਵੱਲ ਲੈ ਜਾਵੋ।
ਆਪਣਾ ਮੂੰਹ ਬੰਦ ਰੱਖੋ
NEXT STORY