ਆਧੁਨਿਕ ਭਾਰਤ ਦੇ ਨਿਰਮਾਣ 'ਚ ਹਰ ਪੱਧਰ 'ਤੇ ਆਪਣੀ ਵੱਖਰੀ ਭੂਮਿਕਾ ਨਿਭਾਉਂਦੇ ਹੋਏ ਦੱਖਣੀ ਭਾਰਤ ਦੀ ਰਾਜਧਾਨੀ ਦੇ ਰੂਪ 'ਚ ਪ੍ਰਸਿੱਧੀ ਪ੍ਰਾਪਤ ਮਦਰਾਸ ਦਾ ਇਤਿਹਾਸ ਸਾਢੇ ਤਿੰਨ ਸੌ ਸਾਲ ਪੁਰਾਣਾ ਹੈ। 22 ਜੁਲਾਈ 1669 ਈ. ਨੂੰ ਮਦਰਾਸ ਦੇ ਇਸ ਭੂਖੰਡ ਨੂੰ ਦਾਮੇਰਲ ਵੇਂਕਟੱਪ ਨਾਇਕ ਨੇ ਆਪਣੇ ਭਰਾ ਚੇਨੱਪਨਾਇਕ ਦੇ ਨਾਂ 'ਤੇ ਬ੍ਰਿਟਿਸ਼ ਅਧਿਕਾਰੀ ਫ੍ਰਾਂਸਿਸ ਡੇ ਨੂੰ ਸੌਂਪ ਦਿੱਤਾ ਸੀ।
ਹੁਣ ਚੇਨੱਪ ਦੇ ਨਾਂ 'ਤੇ ਇਸ ਬਸਤੀ ਦਾ ਨਾਮਕਰਨ ਚੇਨੱਪਣਮ ਹੋਇਆ। ਇਕ ਦੰਤ ਕਥਾ ਅਨੁਸਾਰ ਇਕ ਮੁਤਰਾਸੂ ਵੰਸ਼ੀ ਨੇ ਇਹ ਸੂਬਾ ਈਸਟ ਇੰਡੀਆ ਕੰਪਨੀ ਨੂੰ ਵੇਚ ਦਿੱਤਾ ਸੀ। ਆਖਿਰ ਕਾਲਾਂਤ 'ਚ ਮੁਤਰਾਸੂ ਸ਼ਬਦ ਮਦਰਾਸੂ ਨਾਂ ਤੋਂ ਪ੍ਰਸਿੱਧ ਹੋਇਆ। 1996 'ਚ ਦੁਬਾਰਾ ਇਸ ਦਾ ਨਾਂ 'ਚੈਨੇ' ਕਰ ਦਿੱਤਾ ਗਿਆ। ਇਸ ਦੇ ਪੂਰਬ ਭੂ-ਭਾਗ 'ਤੇ ਥੋੜ੍ਹੇ ਸਮੇਂ ਲਈ ਪੁਰਤਗਾਲੀਆਂ ਨੇ ਵੀ ਆਪਣਾ ਅੱਡਾ ਜਮ੍ਹਾ ਲਿਆ ਸੀ। ਹੁਣ ਜਿਥੇ ਫੋਰਟ ਸੇਂਟ ਜਾਰਜ ਕਿਲਾ ਹੈ ਉਸ ਸਥਾਨ ਨੂੰ ਕਾਲਹਸਤੀ ਦੇ ਰਾਜਾ ਨੇ ਈਸਟ ਇੰਡੀਆ ਕੰਪਨੀ ਨੂੰ ਪ੍ਰਦਾਨ ਕੀਤਾ ਸੀ। ਉਸ ਨੂੰ ਉਹ ਲੋਕ ਵ੍ਹਾਈਟ ਹਾਊਸ ਦੇ ਨਾਂ ਨਾਲ ਜਾਣਦੇ ਸਨ ਅਤੇ ਸਥਾਨਕ ਜਨਤਾ ਦੇ ਨਿਵਾਸ ਸਥਾਨ ਨੂੰ ਬਲੈਕ ਟਾਊਨ ਦੇ ਨਾਂ ਤੋਂ। ਕੰਪਨੀ ਨੇ ਕਾਲਾਂਤਰ 'ਚ ਆਂਧਰਾ, ਤਾਮਿਲਨਾਡੂ, ਕਰਨਾਟਕ ਤੇ ਕੇਰਲ ਦੇ ਜ਼ਿਆਦਾਤਰ ਭੂ-ਭਾਗ 'ਤੇ ਕਬਜ਼ਾ ਕਰ ਉਸ ਭੂ-ਭਾਗ ਦਾ ਮਦਰਾਸ ਪ੍ਰੈਸੀਡੈਂਸੀ ਕਰ ਦਿੱਤਾ। ਬੰਗਾਲ ਦੀ ਖਾੜੀ ਦੇ ਤਟ 'ਤੇ ਸਥਿਤ ਚੇਨਈ ਸਾਰੇ ਧਰਮਾਂ ਦਾ ਕੇਂਦਰ ਸਥਾਨ ਵੀ ਕਿਹਾ ਜਾਂਦਾ ਹੈ। ਪਾਰਥਸਾਰਥੀ ਮੰਦਰ, ਅਗਤਸਯ ਮੰਦਰ, ਸੁਬ੍ਰਹਾਣਯ ਸਵਾਮੀ ਜਾਂ ਮੁਰੂਗਨ ਮੰਦਰ, ਅਸ਼ਟਲਕਸ਼ਮੀ ਮੰਦਰ, ਕੋਦੰਡ ਰਾਮਸਵਾਮੀ ਮੰਦਰ, ਸ਼ਿਵ-ਵਿਸ਼ਣੂ ਮੰਦਰ, ਮਾਂਗਾਡੂ ਭਗਵਤੀ ਮੰਦਰ ਆਦਿ ਵਿਸ਼ੇਸ਼ ਰੂਪ ਨਾਲ ਜ਼ਿਕਰਯੋਗ ਹਨ।
ਉਂਝ 1680 ਈ. 'ਚ ਈਸਟ ਇੰਡੀਆ ਕੰਪਨੀ ਨੇ ਸੇਂਟ ਮੈਰੀਸ ਦੇ ਨਾਂ ਤੋਂ ਪਹਿਲੀ ਚਰਚ ਦਾ ਨਿਰਮਾਮ ਕੀਤਾ। ਸੇਂਟ ਥਾਮਸ ਇਥੋਂ ਦੀ ਇਕ ਪਹਾੜੀ 'ਤੇ ਰਹੇ ਜੋ ਸੇਂਟ ਥਾਮਸ ਮਾਊਂਟ ਦੇ ਨਾਂ ਤੋਂ ਪ੍ਰਸਿੱਧ ਹੈ। 1795 'ਚ ਵਾਲਾਜਾ ਮਸਜਿਦ ਬਣੀ ਜੋ ਨਗਰ ਦੀ ਸਭ ਤੋਂ ਵੱਡੀ ਮਸਜਿਦ ਥਾਊਜੈਂਡ ਲਾਈਟ ਖੇਤਰ 'ਚ ਸਥਿਤ ਹੈ। ਮਦਰਾਸ ਮਹਾਨਗਰ 'ਚ ਜੈਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਤਿਆਗਰਾਏ ਨਗਰ 'ਚ ਬਣਿਆ ਸ਼ਾਂਤੀਨਾਥ ਜੈਨ ਮੰਦਰ ਧਾਰਮਿਕ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ਕਲਾਤਮਕ ਦ੍ਰਿਸ਼ਟੀ ਤੋਂ ਵੀ ਮਨਮੋਹਕ ਬਣਿਆ ਹੈ। ਨਾਲ ਹੀ ਸਿੱਖਾਂ ਦਾ ਗੁਰਦੁਆਰਾ ਵੀ ਹੈ। ਪੱਛਮੀ ਤੇ ਪ੍ਰਾਚੀਨ ਸ਼ੈਲੀਆਂ ਦੀਆਂ ਉਤਮ ਮੂਰਤੀਆਂ ਬਣੀਆਂ ਹਨ। ਸਿਰਫ ਮੰਦਰ ਹੀ ਨਹੀਂ ਸਗੋਂ ਹਰ ਚੌਰਾਹੇ 'ਤੇ ਮੂਰਤੀਆਂ ਦੀ ਭਰਮਾਰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਚੇਨਈ ਮੂਰਤੀਆਂ ਦਾ ਨਗਰ ਹੈ। ਚਿਤਰਕਲਾ ਦੀ ਦ੍ਰਿਸ਼ਟੀ ਤੋਂ ਵੀ ਵਿਸ਼ੇਸ਼ ਪਛਾਣ ਰੱਖਣ ਵਾਲੀ ਇਸ ਨਗਰੀ 'ਚ ਮੰਦਰਾਂ ਅਤੇ ਅਜਾਇਬਘਰਾਂ 'ਚ ਚਿੱਤਰਕਲਾ ਦੇ ਅਨੋਖੇ ਨਮੂਨੇ ਦੇਖੇ ਜਾ ਸਕਦੇ ਹੋ। ਹੋਰ ਮਹਾਨਗਰਾਂ ਤੋਂ ਵੱਖ ਇਥੋਂ ਦੇ ਨਿਵਾਸੀ ਬਿਜ਼ੀ ਜੀਵਨ 'ਚੋਂ ਸਮਾਂ ਕੱਢ ਕੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਜੋਈ ਰੱਖਣ ਦਾ ਯਤਨ ਕਰਦੇ ਰਹਿੰਦੇ ਹਨ। ਇਸ ਦੀ ਝਲਕ ਸਾਨੂੰ ਸੂਰਜ ਚੜ੍ਹਨ ਨਾਲ ਹਰੇਕ ਪਰਿਵਾਰ ਦੇ ਘਰ ਤੇ ਵਿਹੜੇ 'ਚ ਕਲਾਤਮਕ ਦੀ ਪਛਾਣ ਦੇਣ ਵਾਲੀ ਰੰਗੋਲੀ, ਸੂਰਜ ਨੂੰ ਨਮਸਕਾਰ ਤੇ ਪੂਜਾ ਆਦਿ ਤੋਂ ਮਿਲਦੀ ਹੈ। ਤਿਉਹਾਰਾਂ 'ਚ ਜਨਵਰੀ ਮਹੀਨੇ 'ਚ ਆਉਣ ਵਾਲੇ ਪੰਜ ਦਿਨੀਂ ਪੋਂਗਲ ਪ੍ਰਮੁੱਖ ਹੈ। ਇਸ ਤੋਂ ਇਲਾਵਾ ਸਾਰੇ ਮੁੱਖ ਤਿਉਹਾਰ ਜਿਵੇਂ ਦੀਵਾਲੀ, ਈਦ, ਕ੍ਰਿਸਮਸ ਆਦਿ ਵੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਤਮਿਲ ਪਕਵਾਨਾਂ 'ਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੇ ਪਕਵਾਨ ਸ਼ਾਮਲ ਹਨ। ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਡੋਸਾ, ਇਡਲੀ, ਵੜਾ ਆਦਿ ਮਿਲਦੇ ਹਨ ਜਿਸ ਨੂੰ ਗਰਮਾ-ਗਰਮ ਜਾਂ ਠੰਡੀ ਕੌਫੀ ਨਾਲ ਪਰੋਸਿਆ ਜਾਂਦਾ ਹੈ।
ਚੇਨਈ 'ਚ ਕਈ ਦੇਖਣਯੋਗ ਥਾਵਾਂ ਹਨ ਜਿਨ੍ਹਾਂ 'ਚ ਮਦਰਾਸ ਯੂਨੀਵਰਸਿਟੀ, ਕਪਿਲੇਸ਼ਵਰ ਅਤੇ ਪਾਰਥ ਸ਼ਾਰਥੀ ਦਾ ਮੰਦਰ, ਅਜਾਇਬ ਘਰ ਤੇ ਚਿੜੀਆਘਰ ਆਦਿ ਪ੍ਰਮੁੱਖ ਹਨ। ਚੇਨਈ ਦਾ ਇਕ ਹੋਰ ਮਹੱਤਵਪੂਰਨ ਆਕਰਸ਼ਣ ਹੈ ਸੇਂਟ ਜਾਰਜ ਫੋਰਟ। 1640 'ਚ ਫ੍ਰਾਂਸਿਸ ਡੇ ਦੁਆਰਾ ਬਣਵਾਇਆ ਇਹ ਕਿਲਾ ਈਸਟ ਇੰਡੀਆ ਕੰਪਨੀ ਦਾ ਵਪਾਰਕ ਕੇਂਦਰ ਸੀ।
ਚੇਨਈ ਮਹਾਨਗਰ ਦੀ ਕਲਾਤਮਕ ਸੰਸਕ੍ਰਿਤੀ ਦੇ ਦਰਸ਼ਨ ਪੈਂਥੀਆਨ ਰੋਡ ਸਥਿਤ ਨੈਸ਼ਨਲ ਆਰਟ ਗੈਲਰੀ 'ਚ ਸਹਿਜ ਹੀ ਕੀਤੇ ਜਾ ਸਕਦੇ ਹਨ। ਇਕ ਸਮੇਂ 'ਚ ਛੋਟਾ ਸ਼ਹਿਰ ਕਹਾਉਣ ਵਾਲੇ ਚੇਨਈ 'ਚ ਅੱਜ ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀਆਂ ਅਤੇ ਡਿਸਕੋਥੇਕ ਦੀ ਭਰਮਾਰ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਸੰਪੂਰਨ ਦੱਖਣ ਭਾਰਤ ਇਕ ਤੀਰਥ ਹੈ ਜਿਥੇ ਵਾਸਤੂਕਲਾ ਅਤੇ ਮੂਰਤੀਕਲਾ ਦੇ ਸ਼ਾਨਦਾਰ ਨਮੂਨੇ ਹਨ। ਇਨ੍ਹਾਂ ਮੰਦਰਾਂ ਦੀ ਵਿਸ਼ਾਲਤਾ ਅਤੇ ਸ਼ਿਲਪਕਲਾ ਦੇਖਣਯੋਗ ਹੈ। ਉਤਰ ਭਾਰਤ ਤੋਂ ਇਕਦਮ ਵੱਖਰੀ ਸ਼ੈਲੀ ਦੇ ਮੰਦਰ ਹੋਣ ਦੇ ਬਾਵਜੂਦ ਸ਼ਰਧਾ ਅਤੇ ਭਗਤੀ 'ਚ ਇਹ ਸਾਰੇ ਭਾਰਤੀਆਂ ਨੂੰ ਆਕਰਸ਼ਿਤ ਕਰਦੇ ਹਨ। ਤਿਰੂਸ਼ੈਲਿਫੇਨੀ ਸਥਿਤ ਪਾਰਥ ਸਾਰਥੀ ਮੰਦਰ ਲਈ ਪ੍ਰਸਿੱਧ ਹੈ ਕਿ ਇਸ ਦਾ ਨਿਰਮਾਣ ਅੱਠਵੀਂ ਸ਼ਤਾਬਦੀ 'ਚ ਰਾਜਾ ਪੱਲਵ ਨੇ ਕਰਵਾਇਆ ਸੀ। ਇਸ ਦੇਵ ਸਥਾਨ ਦੀਆਂ ਦੀਵਾਰਾਂ 'ਤੇ ਸੁੰਦਰ ਕਲਾਕ੍ਰਿਤੀਆਂ ਅੰਕਿਤ ਹਨ। ਦੂਜਾ ਆਕਰਸ਼ਕ ਮੰਦਰ ਹੈ ਦ੍ਰਵਿੜ ਸ਼ਿਲਪਕਲਾ 'ਚ ਬਣਿਆ ਮਿਲਾਪੋਰ ਸਥਿਤ ਕਾਲੀਸ਼ਵਰ ਮੰਦਰ। ਇਥੇ ਮਾਤਾ ਪਾਰਵਤੀ ਦੀ ਪੂਜਾ ਦੀ ਕਥਾ ਅੰਕਿਤ ਹੈ। ਸਮੁੰਦਰ ਦੀ ਰੇਤ ਨਾਲ ਤਪਦਾ ਇਹ ਖੇਤਰ ਬਹੁਤ ਗਰਮ ਜਲਵਾਯੂ ਵਾਲਾ ਹੈ ਜੋ ਕੇਲੇ, ਨਾਰੀਅਲ ਦੇ ਦਰੱਖਤਾਂ ਨਾਲ ਭਰਿਆ ਖੂਬਸੂਰਤੀ ਨੂੰ ਦਰਸਾਉਂਦਾ ਹੈ।
ਉਤਰ ਤੋਂ ਦੱਖਣ ਨੂੰ ਜੋੜਨ ਵਾਲੇ ਇਸ ਯਾਦਗਾਰ ਸਫਰ 'ਚ ਸਾਨੂੰ ਭਾਰਤ ਦੀ ਵੰਨ-ਸੁਵੰਨਤਾ ਨੂੰ ਨੇੜੇ ਤੋਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਸਮੁੰਦਰ ਦੀਆਂ ਲਹਿਰਾਂ ਦੇ ਉਤਰਾਅ-ਚੜ੍ਹਾਅ ਨੂੰ ਦੇਖ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦਾ ਮੌਕਾ ਮਿਲਿਆ।
ਜੈਨ ਇਤਿਹਾਸ ਵਿਚ ਪਹਿਲੀ ਵਾਰ ਸੰਸਦ 'ਚ ਵਿਲੱਖਣ ਲੋਕ ਅਰਪਣ ਸਮਾਗਮ
NEXT STORY