ਤੀਰਥਾਂ ਦੇ ਅਸਲੀ ਵਿਗਿਆਨ ਤੋਂ ਜਾਣੂ ਨਾ ਹੋਣ ਕਰਕੇ 'ਅਠਸਠਿ' ਸ਼ਬਦ ਦਾ ਅਰਥ ਅਠਾਹਟ (68) ਹੀ ਕੀਤਾ ਜਾਂਦਾ ਹੈ, ਬਹੁਤ ਥਾਈਂ ਪਰ ਇਹ ਅਰਥ ਸਹੀ ਨਹੀਂ ਹੈ।
ਦਰਅਸਲ 'ਅਠਸਠਿ' ਸ਼ਬਦ ਦਾ ਅਰਥ ਹੈ ਅਠ ਜਮ੍ਹਾ ਸਠਿ, ਅਰਥਾਤ ਇਕ ਸੌ ਅੱਠ (108)। ਅਠਸਠਿ ਸ਼ਬਦ ਨੂੰ ਸੰਸਕ੍ਰਿਤ ਦੇ '¥cਾ”ਥਰžਥਚ”ਟਥ੍ਰ-¥cਾ”+ਟਥ੍ਰ=੧੦੮ ਦਾ ਹੀ ਬੋਲ-ਚਾਲ ਦੀ ਭਾਸ਼ਾ 'ਚ ਹੋਇਆ ਰੂਪਾਂਤਰਣ ਹੈ। ਸੰਸਕ੍ਰਿਤ ਦਾ ਸ਼ਤਿ=ਸੌ ਬੋਲਚਾਲ ਵਿਚ ਸਠਿ ਹੋ ਗਿਆ ਤੇ ਅਸ਼ਟਿ ਹੀ ਅਠ ਹੈ। ਭਾਸ਼ਾ ਵਿਗਿਆਨੀ ਸਾਰੇ ਜਾਣਦੇ ਹੀ ਹਨ ਕਿ ਸੰਸਕ੍ਰਿਤ ਦੇ ਬਹੁਤ ਸਾਰੇ ਸ਼ਬਦ ਹਿੰਦੁਸਤਾਨ ਦੀਆਂ ਹਿੰਦੀ, ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਭਾਸ਼ਾਵਾਂ ਵਿਚ ਦੇਸ਼ਕਾਲ ਅਨੁਸਾਰ ਰੂਪਾਂਤਰਿਤ ਹੋਏ ਹਨ। ਉਨ੍ਹਾਂ ਵਿਚ ਹੀ ਇਹ 'ਅਠਸਠਿ' ਸ਼ਬਦ ਵੀ ਹੈ। ਗੁਰਬਾਣੀ ਤੋਂ ਇਲਾਵਾ ਮੱਧ ਯੁੱਗ ਵਿਚ ਹੋਰ ਵੀ ਅਨੇਕ ਸੰਤਾਂ ਨੇ ਤੀਰਥਾਂ ਦੀ ਗਿਣਤੀ ਦਾ ਵਰਣਨ ਕਰਦੇ ਹੋਏ ਅਠਸਠਿ ਸ਼ਬਦ ਵਰਤਿਆ ਹੈ, ਜਿਸ ਦਾ ਅਰਥ '108' ਹੈ, ਨਾ ਕਿ ਅਠਾਹਠ।
'108' ਸ਼ਬਦ ਦਾ ਆਪਣਾ ਹੀ ਇਕ ਖ਼ਾਸ ਮਹੱਤਵ ਹੈ। ਜਿਹੜੇ ਮਹਾਪੁਰਸ਼ ਦੇਹ ਬੁੱਧ ਤੋਂ ਉਪਰ ਉੱਠ ਕੇ ਦਸਮ ਦੁਆਰ 'ਚ ਪ੍ਰਵੇਸ਼ ਕਰ ਜਾਂਦੇ ਹਨ, ਬ੍ਰਹਮਗਿਆਨੀ ਬਣ ਜਾਂਦੇ ਹਨ, ਉਨ੍ਹਾਂ ਦੇ ਨਾਂ ਦੇ ਅੱਗੇ '108' ਲਗਾਉਣ ਦੀ ਪੰ੍ਰਪਰਾ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ।
ਦਸਮ ਦੁਆਰ ਤੋਂ ਪਾਰ ਪ੍ਰਮੇਸ਼ਵਰੀ ਸ਼ਕਤੀ ਤੇ ਸ਼ਕਤੀਸ਼ਾਲੀ ਸਪੰਦਨਾਂ, ਤਰੰਗਾਂ ਦਾ ਭਰਿਆ ਉਹ ਮਹਾ-ਸਮੁੰਦਰ, ਜਿਸ ਦਾ ਮੂਲ ਸ੍ਰੋਤ 'ੴ' ਅਕਾਲ ਪੁਰਖ। ਇਸ ਮਹਾ ਸਮੁੰਦਰ ਤੋਂ ਬੇਅੰਤ ਰਤਨਾਂ ਦੀ ਉਤਪਤੀ ਹੁੰਦੀ ਹੈ ਤੇ ਇਸ ਸਮੁੰਦਰ ਵਿਚ ਹੀ ਬ੍ਰਹਿਮੰਡ ਦੇ ਸਾਰੇ ਤੀਰਥਾਂ ਦਾ ਪ੍ਰਾਣਰੂਪੀ ਜਲ ਪ੍ਰਵੇਸ਼ ਕਰਕੇ ਇਕਮਿਕ ਹੁੰਦਾ ਹੈ।
ਸਰਲ ਸਾਧਕ ਸਿੱਖਾਂ ਵਾਸਤੇ ਸਾਰੇ ਤੀਰਥ ਮਨੁੱਖੀ ਸਰੀਰ ਵਿਚ ਹੀ ਵਿਦਮਾਨ ਹਨ। ਭਾਵੇਂ ਤੀਰਥਾਂ ਦੀ ਸੰਖਿਆ ਕਿੰਨੀ ਵੀ ਹੋਵੇ ਪਰ ਮੁੱਖ ਤੀਰਥ 108 ਹੀ ਹਨ। ਜੇ ਇਨ੍ਹਾਂ ਅਠਸਠਿ (ਇਕ ਸੌ ਅੱਠ) ਤੀਰਥਾਂ ਵਿਚ ਕੋਈ ਸਿੱਖ ਆਪਣੇ ਮਨ ਤੇ ਸਵਾਸਾਂ ਦਾ ਗੋਤਾ ਲਗਾ ਲਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਬ੍ਰਹਿਮੰਡ ਦੇ ਸਾਰੇ ਤੀਰਥਾਂ 'ਚ ਗੋਤਾ ਮਾਰ ਲਿਆ।
ਉਸ ਦੀ ਸੁਰਤਿ 'ਦੇਹ ਬੁੱਧ' ਤੋਂ ਉਪਰ ਉੱਠ ਕੇ ਦਸਮ ਦੁਆਰ ਤੋਂ ਪਾਰ ਚਲੀ ਗਈ ਹੈ। ਇਹੋ ਜਿਹੀ ਸਮਾਧੀ ਦੀ ਸਥਿਤੀ 'ਚ ਉਹ ਅਕਾਲ ਪੁਰਖੀ ਪਰਮ ਜੋਤਿ ਦੀਆਂ ਸ਼ਕਤੀਸ਼ਾਲੀ ਗਿਆਨ ਤੇ ਭਗਤੀ ਦੀਆਂ ਤਰੰਗਾਂ ਦੇ ਮਹਾ-ਸਮੁੰਦਰ 'ਚ ਗੋਤੇ ਮਾਰ ਰਿਹਾ ਹੈ। ਉਹ ਪ੍ਰਮਾਤਮੀ ਜੋਤਿ 'ਚ ਇਕਮਿਕ ਹੈ।
ਸਾਂਝਾ ਅਸਥਾਨ ਕਪਾਲ ਮੋਚਨ
NEXT STORY