ਨਵੀਂ ਦਿੱਲੀ - ਅਲਕਾਇਦਾ ਭਾਰਤ ਨੂੰ ਇਰਾਕ ਤੇ ਸੀਰੀਆ ਬਣਾ ਦੇਣਾ ਚਾਹੁੰਦਾ ਹੈ। ਖਤਰਨਾਕ ਅੱਤਵਾਦੀ ਸੰਗਠਨ ਦੇ ਇਸ ਮਨਸੂਬੇ ਦਾ ਖੁਲਾਸਾ ਉਸ ਦੇ ਭਾਰਤ ਦੇ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ (ਆਈ. ਐੱਮ.) ਦੇ ਅੱਤਵਾਦੀਆਂ ਨਾਲ ਗੱਲਬਾਤ ਤੋਂ ਹੋਇਆ ਹੈ। ਆਈ. ਐੱਮ. ਦੇ ਅੱਤਵਾਦੀਆਂ ਨਾਲ ਅਲਕਾਇਦਾ ਦੀ ਗੱਲਬਾਤ ਤੇ ਕੁਝ ਸ਼ੱਕੀਆਂ ਦੇ ਬਿਆਨ ਤੋਂ ਇਹ ਖਦਸ਼ਾ ਵਧ ਗਿਆ ਹੈ ਕਿ ਭਾਰਤ ਵਿਚ ਵੱਡੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਖਦਸ਼ੇ ਨੇ ਖੁਫੀਆ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਹੈ।
ਖੁਫੀਆ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਦੀ ਮੰਨੀਏ ਤਾਂ ਅੱਤਵਾਦੀ ਸੰਗਠਨ ਰਲ ਕੇ ਭਾਰਤ ਵਿਚ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ। ਇਨ੍ਹਾਂ ਸੰਗਠਨਾਂ ਦੀ ਯੋਜਨਾ ਵਿਦੇਸ਼ੀ ਮਹਿਮਾਨਾਂ ਨੂੰ ਅਗਵਾ ਕਰਨ ਦੇ ਇਲਾਵਾ ਭਾਰਤ ਵਿਚ ਸੀਰੀਆ ਤੇ ਇਰਾਕ ਵਰਗੇ ਹਾਲਾਤ ਪੈਦਾ ਕਰਨ ਦੀ ਹੈ ਤਾਂ ਕਿ ਦੇਸ਼ ਵਿਚ ਹਿੰਸਾ ਆਮ ਗੱਲ ਹੋ ਜਾਵੇ। ਹਾਲਾਂਕਿ ਇਸ ਗੱਲ ਤੋਂ ਵੀ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਇਸਲਾਮੀ ਅੱਤਵਾਦੀ ਸਮੂਹਾਂ ਦਾ ਇਹ ਸਹਿਯੋਗ ਆਰਜ਼ੀ ਅਤੇ ਸ਼ੱਕੀ ਹੋਵੇ।
ਹੁਣ ਸੱਤਾ ਮਿਲੀ ਤਾਂ ਛੱਡਣ ਦੀ ਨਹੀਂ ਕਰਾਂਗਾ ਗਲਤੀ : ਕੇਜਰੀਵਾਲ
NEXT STORY