ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਆਪਣੀ ਗਲਤ ਬਿਆਨਬਾਜ਼ੀ ਕਾਰਨ ਵਿਵਾਦਾਂ ’ਚ ਆ ਗਏ ਹਨ। ਦਰਅਸਲ ਜਯਾਪੁਰ ਨੂੰ ਆਪਣੇ ਆਦਰਸ਼ ਪਿੰਡ ਦੇ ਰੂਪ ’ਚ ਅਪਣਾਉਣ ਦਾ ਕਾਰਨ ਦੱਸਦੇ ਹੋਏ ਮੋਦੀ ਨੇ ਪਿੰਡ ਦੇ ਜਿਨ੍ਹਾਂ 5 ਲੋਕਾਂ ਨੂੰ ਬਿਜਲੀ ਕਾਰਨ ਇਕ ਹਾਦਸੇ ’ਚ ਮ੍ਰਿਤਕ ਦੱਸ ਦਿੱਤਾ ਸੀ, ਉਹ ਪੰਜ ਮਰੇ ਹੀ ਨਹੀਂ, ਜ਼ਿੰਦਾ ਬਚ ਗਏ ਸਨ। ਇਕ ਅੰਗਰੇਜ਼ੀ ਅਖਬਾਰ ’ਚ ਛਪੀ ਖਬਰ ਅਨੁਸਾਰ,‘‘ਮੋਦੀ ਨੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਉਹ ਜਯਾਪੁਰ ਪਿੰਡ ਬਾਰੇ ਉਸ ਹਾਦਸੇ ਕਾਰਨ ਹੀ ਜਾਣ ਸਕੇ ਸਨ, ਜਿਸ ’ਚ 5 ਲੋਕਾਂ ਦੀ ਮੌਤ ਹੋ ਗਈ ਸੀ।
ਮੋਦੀ ਨੇ ਕਿਹਾ ਸੀ,‘‘ਬੁਰੇ ਹਾਲਾਤ ਲੋਕਾਂ ਨੂੰ ਕਰੀਬ ਲਿਆਉਂਦੇ ਹਨ ਅਤੇ ਇਹੀ ਕਾਰਨ ਹੈ ਕਿ ਮੈਂ ਜਯਾਪੁਰ ਨੂੰ ਆਦਰਸ਼ ਪਿੰਡ ਦੇ ਰੂਪ ’ਚ ਚੁਣਿਆ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਜਯਾਪੁਰ ਨੂੰ ਆਦਰਸ਼ ਸੰਸਦ ਮੈਂਬਰ ਗ੍ਰਾਮ ਯੋਜਨਾ ਦੇ ਅਧੀਨ ਗੋਦ ਲਿਆ ਹੈ ਅਤੇ ਬੀਤੇ ਦਿਨੀਂ ਉੱਥੇ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਮੋਦੀ ਨੇ ਆਪਣੇ ਭਾਸ਼ਣਾਂ ’ਚ ਜਿਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ, ਉਹ ਲੱਭਣ ’ਤੇ ਮਿਲ ਗਏ ਅਤੇ ਬੋਲ ਪਏ।
ਵੋਟ ਨਾ ਪਾਉਣ ’ਤੇ ਹੋਵੇਗੀ ਕਾਨੂੰਨੀ ਕਾਰਵਾਈ!
NEXT STORY