ਇੰਟਰਨੈਸ਼ਨਲ ਡੈਸਕ- ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਇੱਕ ਹਸਪਤਾਲ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੂੰ ਕਥਿਤ ਤੌਰ 'ਤੇ ਮ੍ਰਿਤਕ ਐਲਾਨ ਕੇ ਮੁਰਦਾਘਰ ਦੇ ਫ੍ਰੀਜ਼ਰ ਵਿੱਚ ਰੱਖਿਆ ਗਿਆ ਸੀ। ਪੀੜਤਾ ਮਾਰੀਆ ਡੀ ਜੀਸਸ ਅਰੋਯੋ ਸੀ। ਪਰਿਵਾਰ ਦਾ ਦਾਅਵਾ ਹੈ ਕਿ ਉਸਨੂੰ ਜ਼ਿੰਦਾ ਫ੍ਰੀਜ਼ਰ ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਠੰਢ ਕਾਰਨ ਉਸਦੀ ਮੌਤ ਹੋ ਗਈ।
ਕੀ ਹੈ ਪੂਰਾ ਮਾਮਲਾ
ਮਾਰੀਆ ਡੀ ਜੀਸਸ ਅਰੋਯੋ 26 ਜੁਲਾਈ, 2010 ਨੂੰ ਬੋਇਲ ਹਾਈਟਸ ਸਥਿਤ ਆਪਣੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਡਿੱਗ ਪਈ। ਉਸਦੇ ਪਰਿਵਾਰ ਦੇ ਅਨੁਸਾਰ, ਉਸਨੂੰ ਤੁਰੰਤ ਵ੍ਹਾਈਟ ਮੈਮੋਰੀਅਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿਸਤੋਂ ਬਾਅਦ,ਉਸਨੂੰ ਹਸਪਤਾਲ ਦੇ ਰੈਫ੍ਰਿਜਰੇਟਿਡ ਮੁਰਦਾਘਰ ਵਿੱਚ ਰੱਖਿਆ ਗਿਆ।
ਕੁਝ ਦਿਨਾਂ ਬਾਅਦ ਜਦੋਂ ਸਟਾਫ ਸਸਕਾਰ ਲਈ ਲਾਸ਼ ਲੈਣ ਗਿਆ, ਤਾਂ ਉਨ੍ਹਾਂ ਨੇ ਲਾਸ਼ ਵਾਲਾ ਬੈਗ ਅੱਧਾ ਖੁੱਲ੍ਹਾ ਦੇਖਿਆ, ਅਤੇ ਔਰਤ ਅੰਦਰ ਮੂੰਹ ਭਾਰ ਪਈ ਸੀ। ਉਸਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸਦਾ ਚਿਹਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਇਸ ਭਿਆਨਕ ਘਟਨਾ ਨੇ ਹਸਪਤਾਲ ਦੀ ਲਾਪਰਵਾਹੀ ਅਤੇ ਮਨੁੱਖੀ ਜੀਵਨ ਪ੍ਰਤੀ ਅਣਦੇਖੀ ਨੂੰ ਉਜਾਗਰ ਕੀਤਾ।
ਪਰਿਵਾਰ ਦਾ ਦਾਅਵਾ
ਪਰਿਵਾਰ ਦਾ ਦਾਅਵਾ ਹੈ ਕਿ ਮਾਰੀਆ ਨੂੰ ਜ਼ਿੰਦਾ ਫ੍ਰੀਜ਼ਰ ਵਿੱਚ ਰੱਖਿਆ ਗਿਆ ਸੀ। ਪਰਿਵਾਰ ਦੁਆਰਾ ਨਿਯੁਕਤ ਕੀਤੇ ਗਏ ਇੱਕ ਪੈਥੋਲੋਜਿਸਟ ਡਾਕਟਰ ਵਿਲੀਅਮ ਮੈਨੀਅਨ ਨੇ ਆਪਣੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਕਿ ਔਰਤ ਫ੍ਰੀਜ਼ਰ ਵਿੱਚ ਹੋਸ਼ ਵਿੱਚ ਸੀ ਅਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਸਨੂੰ ਸੱਟਾਂ ਲੱਗੀਆਂ ਅਤੇ ਠੰਡ ਕਾਰਨ ਉਸਦੀ ਮੌਤ ਹੋ ਗਈ। ਪੈਥੋਲੋਜਿਸਟ ਨੇ ਕਾਨੂੰਨੀ ਦਸਤਾਵੇਜ਼ਾਂ ਵਿੱਚ ਇਹ ਵੀ ਕਿਹਾ ਕਿ ਔਰਤ ਨੂੰ ਜ਼ਿੰਦਾ ਰੱਖਿਆ ਗਿਆ ਸੀ ਅਤੇ ਜਦੋਂ ਉਹ ਜਾਗ ਪਈ ਅਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਚਿਹਰਾ ਅਤੇ ਸਰੀਰ ਖਰਾਬ ਹੋ ਗਏ ਸਨ।
ਅਨੰਤ ਅੰਬਾਨੀ ਦੇ 'ਵੰਤਾਰਾ' ਦੇ ਫੈਨ ਹੋਏ ਜੂਨੀਅਰ ਟਰੰਪ, ਬੋਲੇ- "ਇੱਥੋਂ ਦੇ ਜਾਨਵਰ ਮੇਰੇ ਨਾਲੋਂ..."
NEXT STORY