ਮੈਲਬੋਰਨ : ਇਥੇ ਸਥਿਤ ਆਰਥਿਕ ਵਿਸ਼ਲੇਸ਼ਣ ਸੰਸਥਾ ਆਸਟ੍ਰੇਲੀਆ ਇੰਡੀਆ ਇੰਸਟੀਚਿਊਟ ਵਲੋਂ ਜਾਰੀ ਸਰਵੇਖਣ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਨ੍ਹਾਂ ਦੀ ਗੱਲਬਾਤ ਤੋਂ ਬਾਅਦ ਭਾਰਤ ਖੁਰਾਕ ਸੁਰੱਖਿਆ 'ਤੇ ਇਕ ਅਣਮਿਥੇ ਸਮੇਂ 'ਸ਼ਾਂਤੀ ਉਪਧਾਰਾ' ਦੇ ਬਿਓਰੇ 'ਤੇ ਅਮਰੀਕਾ ਨਾਲ ਚਰਚਾ ਤੋਂ ਬਾਅਦ ਡਬਲਯੂ. ਟੀ. ਓ. ਦੇ ਵਪਾਰ ਸੁਗਮਤਾ ਸਮਝੌਤੇ (ਐੱਫ. ਟੀ. ਏ.) 'ਤੇ ਹਸਤਾਖਰ ਕਰ ਸਕਦਾ ਹੈ। ਇਹ ਗੱਲ ਹੋਣ ਵਾਲੀ ਜੀ-20 ਸਿਖਰ ਸੰਮੇਲਨ ਬਾਰੇ ਇਕ ਪੱਤਰ ਵਿਚ ਕਹੀ ਗਈ ਹੈ। ਇਹ ਉਦੋਂ ਤੱਕ ਲਾਗੂ ਹੋਵੇਗਾ, ਜਦੋਂ ਇਸ ਮੁੱਦੇ ਦਾ ਕੋਈ ਪੱਕਾ ਹੱਲ ਨਾ ਨਿਕਲ ਸਕੇ।
ਭਾਰਤੀ ਮੂਲ ਦੇ ਕਿਸ਼ੋਰ ਨੂੰ ਇੰਟੈੱਲ ਤੋਂ ਮਿਲਿਆ ਧਨ
NEXT STORY