ਮੈਡ੍ਰਿਡ— ਸਪੇਨ ਦੀ ਪੁਲਸ ਨੇ ਅਟਲਾਂਟਿਕ ਵਿਚ ਲੰਗਰ ਪਾ ਕੇ ਬੈਠੇ ਇਕ ਬੇੜੇ ਤੋਂ ਲਗਭਗ 600 ਕਿਲੋ ਕੋਕੀਨ ਜ਼ਬਤ ਕੀਤੀ ਹੈ। ਇਹ ਬੇੜਾ ਚੈੱਕ ਗਣਰਾਜ ਵਿਚ ਰਜਿਸਟਰਡ ਹੈ। ਸਪੇਨ ਦੀ ਪੁਲਸ ਨੇ ਕਿਹਾ ਕਿ ਬੇੜੇ ਦੇ ਚਾਲਕ ਦਲ ਦੇ ਚਾਰਾਂ ਮੈਂਬਰਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਚਾਰੋਂ ਚੈੱਕ ਗਣਰਾਜ ਦੇ ਨਾਗਰਿਕ ਹਨ। ਪਿਛਲੇ ਵੀਰਵਾਰ ਨੂੰ ਸਪੇਨ ਦੇ ਕੈਨਰੀ ਟਾਪੂ ਤੋਂ ਕਰੀਬ 830 ਕਿਲੋਮੀਟਰ ਦੱਖਣੀ ਪੱਛਮੀ ਵਿਚ ਬੇੜੇ 'ਤੇ ਛਾਪਾ ਮਾਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਕੋਕੀਨ ਨੂੰ ਇਕ ਕੰਟੇਨਰ ਵਿਚ ਵਧੀਆ ਢੰਗ ਨਾਲ ਬੰਦ ਕਰਕੇ ਰੱਖਿਆ ਗਿਆ ਸੀ ਅਤੇ ਕੰਟੇਨਰ ਨੂੰ ਬੇੜੇ ਦੇ ਇਕ 'ਵਾਟਰ ਰਿਜ਼ਵਾਇਰ' ਵਿਚ ਲਕੋਇਆ ਗਿਆ ਸੀ।''
ਸਪੈਨਿਸ਼ ਮੀਡੀਆ ਦਾ ਕਹਿਣਾ ਹੈ ਕਿ ਇਹ ਬੇੜਾ ਦੱਖਣੀ ਅਮਰੀਕਾ ਤੋਂ ਆ ਰਿਹਾ ਸੀ।
ਵਿਦਿਆਰਥੀਆਂ ਨੂੰ ਮਾਰਨ ਦੇ ਵਿਰੋਧ 'ਚ ਸੱਤਾਧਾਰੀ ਦਲ ਦੇ ਹੈਡਕੁਆਰਟਰ ਨੂੰ ਲਾਈ ਅੱਗ
NEXT STORY