ਸਾਨ ਫਰਾਂਸਿਸਕੋ— ਰੂਸ ਦੇ ਇਕ ਸੰਮੇਲਨ ਵਿਚ ਹਿੱਸਾ ਲੈਣ ਗਏ ਚਾਰ ਅਮਰੀਕੀ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਗਲਤ ਵੀਜ਼ਾ ਸਨ।
ਅਮਰੀਕਾ ਦੇ ਚਾਰੋਂ ਵਿਦਿਆਰਥੀ 31 ਅਕਤੂਬਰ ਨੂੰ ਦੋ ਹਫਤਿਆਂ ਦੇ 'ਲੀਡਰਸ਼ਿਪ ਸੰਮੇਲਨ' ਵਿਚ ਹਿੱਸਾ ਲੈਣ ਲਈ ਕੈਲੀਫੋਰਨੀਆ ਤੋਂ ਸੈਂਟ ਪੀਟਰਸਬਰਗ ਪਹੁੰਚੇ ਸਨ।
ਪੁਲਸ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਬੁੱਧਵਾਰ ਨੂੰ ਸੰਮੇਲਨ ਵਿਚ ਪਹੁੰਚ ਕੇ ਉਨ੍ਹਾਂ ਦੇ ਵੀਜ਼ਾ ਦੇਖਣ ਦੀ ਮੰਗ ਕੀਤੀ। ਰੂਸ ਦੀ ਸੰਘੀ ਇਮੀਗ੍ਰੇਸ਼ਨ ਸੇਵਾ ਪ੍ਰਤੀਨਿਧੀ ਯੂਲੀਆ ਨਿਕੋਲਾਯੇਵਾ ਨੇ ਅਦਾਲਤ ਵਿਚ ਦੱਸਿਆ ਕਿ ਚਾਰੇ ਵਿਦਿਆਰਥੀ ਟੂਰਿਸਟ ਵੀਜ਼ਾ 'ਤੇ ਰੂਸ ਗਏ ਸਨ ਪਰ ਉਹ ਜਿਸ ਸੰਮੇਲਨ ਵਿਚ ਹਿੱਸਾ ਲੈ ਰਹੇ ਸਨ, ਜਿਸ ਨੂੰ 'ਸਮਾਜਿਕ-ਰਾਜਨੀਤਿਕ ਗਤੀਵਿਧੀ' ਸਮਝਿਆ ਜਾਂਦਾ ਹੈ।
ਪੋਪ ਨੇ ਜੀ-20 ਦੇ ਨੇਤਾਵਾਂ ਨੂੰ ਗਰੀਬਾਂ ਨੂੰ ਨਾ ਭੁੱਲਣ ਦੀ ਕੀਤੀ ਅਪੀਲ
NEXT STORY