ਨੇ ਪਈ ਤਾਵ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਨੋਬੇਲ ਪੁਰਸਕਾਰ ਜੇਤੂ ਅਤੇ ਮਿਆਂਮਾਰ ਦੀ ਵਿਰੋਧੀ ਧਿਰ ਦੀ ਨੇਤਾ ਆਂਗ ਸਾਂਨ ਸੂ ਚੀ ਨਾਲ ਮੁਲਾਕਾਤ ਕੀਤੀ ਜੋ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੈ। ਇਥੇ ਪਾਰਕ ਰਾਇਲ ਹੋਟਲ ਦੇ ਪ੍ਰੈਜ਼ੀਡੈਂਸ਼ੀਅਲ ਸੁਈਟ 'ਚ ਦੋਹਾਂ ਦੀ ਮੁਲਾਕਾਤ ਹੋਈ ਜਿਥੇ ਪ੍ਰਧਾਨ ਮੰਤਰੀ ਰੁਕੇ ਹਨ। ਇਹ ਗੱਲਬਾਤ ਉਸ ਦਿਨ ਹੋਈ ਹੈ ਜਦੋਂ ਮੋਦੀ ਨੇ ਦੁਨੀਆ ਦੇ ਹੋਰ ਨੇਤਾਵਾਂ ਨਾਲ ਦੋ ਪੱਖੀ ਵਾਰਤਾਵਾਂ ਕੀਤੀਆਂ ਅਤੇ 12ਵੇਂ ਭਾਰਤ-ਆਸੀਆਨ ਸ਼ਿਖਰ ਸੰਮੇਲਨ 'ਚ ਹਿੱਸਾ ਲਿਆ।
ਮਿਆਂਮਾਰ ਇਸ ਸਮੇਂ ਇਸ ਰਾਸ਼ਟਰੀ ਬਹਿਸ 'ਚੋਂ ਲੰਘ ਰਿਹਾ ਹੈ ਕਿ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੀ ਪ੍ਰਧਾਨ ਅਤੇ ਜਨਰਲ ਸਕੱਤਰ ਸੂ ਚੀ ਨੂੰ 2015 ਦੇ ਸੰਸਦੀ ਚੋਣ ਲੜਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। ਫਿਲਹਾਲ ਸੰਵਿਧਾਨ ਦੀ ਇਕ ਵਿਵਸਥਾ ਦੇ ਚਲਦੇ ਉਨ੍ਹਾਂ 'ਤੇ ਚੋਣ ਲੜਣ ਤੋਂ ਰੋਕ ਲੱਗੀ ਹੈ। ਸੂ ਚੀ ਨਵੰਬਰ 2012 'ਚ ਭਾਰਤ ਯਾਤਰਾ 'ਤੇ ਆਈ ਸੀ।
ਅਮਰੀਕੀ ਅਗਵਾਈ 'ਚ ਹੋ ਰਹੇ ਹਵਾਈ ਹਮਲਿਆਂ 'ਚ ਘੱਟੋ-ਘੱਟ 860 ਲੋਕਾਂ ਦੀ ਮੌਤ
NEXT STORY