ਬੇਰੂਤ- ਸੀਰੀਆ 'ਚ ਇਸਲਾਮਿਕ ਸਟੇਟ ਅਤੇ ਹੋਰ ਵੱਖਵਾਦੀਆਂ ਖਿਲਾਫ ਅਮਰੀਕੀ ਅਗਵਾਈ ਵਾਲੇ ਗਠਜੋੜ ਵਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ 'ਚ 860 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਮੱਧ ਸਤੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਹਵਾਈ ਹਮਲਿਆਂ 'ਚ ਨਾਗਰਿਕ ਵੀ ਮਾਰੇ ਗਏ ਹਨ।
ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਗਿਣਤੀ 'ਚ ਇਸਲਾਮਿਕ ਸਟੇਟ ਦੇ 746 ਅੱਤਵਾਦੀ ਮਾਰੇ ਗਏ ਹਨ। ਅਲ-ਕਾਇਦਾ ਦੀ ਸੀਰੀਆ ਬਰਾਂਚ, ਨੁਸਰਾ ਫਰੰਟ ਦੇ 68 ਮੈਂਬਰ ਮਾਰੇ ਗਏ ਹਨ।
ਸਮੂਹ ਨੇ ਦੱਸਿਆ ਕਿ 8 ਬੱਚਿਆਂ ਅਤੇ ਪੰਜ ਔਰਤਾਂ ਸਣੇ ਘੱਟੋ-ਘੱਟ 50 ਨਾਗਰਿਕ ਮਾਰੇ ਗਏ ਹਨ। ਸੀਰੀਆ 'ਚ ਅਮਰੀਕਾ ਦੀ ਅਗਵਾਈ 'ਚ ਹਵਾਈ ਹਮਲੇ 23 ਸਤੰਬਰ ਤੋਂ ਸ਼ੁਰੂ ਹੋਏ।
ਇਬੋਲਾ ਪੀੜਤ ਨਰਸ ਦੀ ਮੌਤ, ਇਕ ਹੋਰ ਮਰੀਜ਼ ਮਿਲਿਆ
NEXT STORY