ਸਨਾ- ਮੱਧਵਰਤੀ ਯਮਨ 'ਤੇ ਆਪੋ-ਆਪਣੇ ਕਬਜ਼ੇ ਲਈ ਹਾਓਤੀ ਸ਼ੀਆ ਮੁਸਲਿਮ ਲੜਾਕਿਆਂ ਅਤੇ ਅਲ ਕਾਇਦਾ ਨਾਲ ਜੁੜੇ ਸੁੰਨੀ ਕਬਾਇਲੀਆਂ ਵਿਚਾਲੇ ਪਿਛਲੇ ਦੋ ਦਿਨਾਂ ਤੋਂ ਜਾਰੀ ਝੜਪ 'ਚ ਹੁਣ ਤਕ ਘੱਟੋ-ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਸਥਾਨਕ ਨਿਵਾਸੀਆਂ ਨੇ ਅੱਜ ਦੱਸਿਆ ਕਿ ਹਾਓਤੀ ਲੜਾਕਿਆਂ ਨੂੰ ਮਿਲੀ ਬੜ੍ਹਤ 'ਤੇ ਰੋਕ ਲਗਾਉਣ ਲਈ ਅਲ ਕਾਇਦਾ ਦੀ ਸਥਾਨਕ ਸ਼ਾਖਾ ਅਨੁਸਾਰ ਅਲ ਸ਼ਰਈਆ ਨਾਲ ਹੱਥ ਮਿਲਾਉਣ ਵਾਲੇ ਸੁੰਨੀ ਕਬਾਇਲੀਆਂ ਦੀ ਮਜ਼ਬੂਤ ਪਕੜ ਵਾਲੇ ਕੈਫਾ ਇਲਾਕੇ 'ਚ ਪਿਛਲੇ ਦੋ ਦਿਨਾਂ ਤੋਂ ਜ਼ਬਰਦਸਤ ਝੜਪਾਂ ਹੋ ਰਹੀਆਂ ਹਨ।
ਇਸ ਤੋਂ ਵੱਖਰੀ ਇਕ ਹੋਰ ਘਟਨਾ 'ਚ ਦੱਖਣੀ ਯਮਨ 'ਚ ਅਮਰੀਕਾ ਦੇ ਡਰੋਨ ਹਮਲੇ 'ਚ ਸੱਤ ਸ਼ੱਕੀ ਅਲ ਕਾਇਦਾ ਅੱਤਵਾਦੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਫੌਜ ਦੇ ਸੂਤਰਾਂ ਨੇ ਦਿੱਤੀ ਹੈ।
ਭਾਰਤ ਵਿਚ ਸ਼ੁਰੂ ਹੋਇਆ ਵਿਕਾਸ ਦਾ ਨਵਾਂ ਯੁੱਗ : ਮੋਦੀ
NEXT STORY