ਬੰਗਲੌਰ - ਇਥੇ ਇਕ ਪਰਿਵਾਰਕ ਅਦਾਲਤ ਨੇ ਸਟੀਲ ਬਾਦਸ਼ਾਹ ਲਕਸ਼ਮੀ ਮਿੱਤਲ ਦੀ ਭਤੀਜੀ ਨੂੰ ਗੁਜ਼ਾਰਾ ਭੱਤੇ ਵਜੋਂ 10 ਕਰੋੜ ਰੁਪਏ ਦਿਵਾ ਦਿੱਤੇ। ਸਵਾਸਤੀ ਮਿੱਤਲ (27) ਨੇ 32 ਸਾਲਾ ਨੇਪਾਲੀ ਵਪਾਰੀ ਨਿਰਵਾਨਾ ਚੌਧਰੀ ਨੂੰ ਆਪਸੀ ਸਹਿਮਤੀ ਨਾਲ ਤਲਾਕ ਦੇ ਦਿੱਤਾ ਸੀ। ਉਸ ਨੇ ਆਪਣੇ ਵਿਆਹ ਦੇ ਸਮੇਂ ਮਾਂ-ਬਾਪ ਵਲੋਂ ਦਿੱਤੀਆਂ ਗਈਆਂ 10 ਕਰੋੜ ਰੁਪਏ ਦੀਆਂ 57 ਜ਼ੇਵਰਾਤ ਆਈਟਮਾਂ ਵੀ ਲੈ ਲਈਆਂ। ਆਪਸੀ ਸਹਿਮਤੀ ਦੇ ਕੇਸਾਂ ਵਿਚ ਪਾਰਟੀਆਂ ਗੁਜ਼ਾਰਾ ਭੱਤੇ ਦੀ ਰਕਮ ਤੈਅ ਕਰਕੇ ਸੂਝ-ਬੂਝ ਦਾ ਮੈਮੋਰੰਡਮ ਲੈ ਕੇ ਅਦਾਲਤ ਤਕ ਪਹੁੰਚ ਕਰਦੀਆਂ ਹਨ। ਪਰਿਵਾਰਕ ਅਦਾਲਤ ਵਲੋਂ ਉਨ੍ਹਾਂ ਦਾ ਤਲਾਕ ਕਰਾਉਣ ਤੋਂ ਪਹਿਲਾਂ ਰਕਮ ਬਾਰੇ ਦੋਵੇਂ ਪਾਰਟੀਆਂ ਸਹਿਮਤ ਸਨ। ਵਕੀਲ ਨੇ ਕਿਹਾ, ''ਇੰਨੀ ਜ਼ਿਆਦਾ ਗੁਜ਼ਾਰਾ ਭੱਤਾ ਰਕਮ ਲੈਣਾ ਕੇਵਲ ਆਪਸੀ ਸਹਿਮਤੀ ਦੇ ਕੇਸਾਂ 'ਚ ਸੰਭਵ ਹੈ। ਤਲਾਕ ਦੇ ਕੇਸ ਲੜਨ ਨਾਲ ਇੰਨੀ ਰਕਮ ਦੇਣਾ ਸਾਧਾਰਨ ਤੌਰ 'ਤੇ ਸੰਭਵ ਨਹੀਂ ਹੁੰਦਾ ਪਰ ਅਮੀਰ ਪਾਰਟੀਆਂ ਅਜਿਹਾ ਕਰ ਸਕਦੀਆਂ ਹਨ।''
ਰਾਂਚੀ 'ਚ ਲਾਲ ਬੱਤੀ ਵਾਲੀ ਗੱਡੀ ਲੈ ਕੇ ਘੁੰਮੇ ਅਰੁਣ ਜੇਤਲੀ
NEXT STORY