ਬਿਲਾਸਪੁਰ- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਨਲਬੰਦੀ ਕੈਂਪ 'ਚ ਮੌਤ ਦੇ ਮਾਮਲੇ 'ਚ ਆਪ੍ਰੇਸ਼ਨ ਕਰਨ ਵਾਲੇ ਸਰਕਾਰੀ ਡਾਕਟਰ ਆਰ. ਕੇ. ਗੁਪਤਾ ਨੂੰ ਬੁੱਧਵਾਰ ਦੀ ਰਾਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਬਿਲਾਸਪੁਰ ਨਾਲ ਲੱਗਦੇ 10 ਕਿਲੋਮੀਟਰ ਦੂਰ ਪੈਂਡਰਾ 'ਚ ਨਲਬੰਦੀ ਆਪ੍ਰੇਰਸ਼ਨ ਤੋਂ ਬਾਅਦ ਔਰਤਾਂ ਦੀ ਮੌਤ ਦੇ ਸਿਲਸਿਲੇ 'ਚ ਡਾਕਟਰ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦੇ ਖਿਲਾਫ ਚਕਹਾਟਾ ਥਾਣੇ 'ਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਪਹਿਲਾਂ ਉਨ੍ਹਾਂ ਦੇ ਖਿਲਾਫ ਲਾਪਰਵਾਹੀ ਨਾਲ ਮੌਤ ਦਾ ਧਾਰਾ 304. ਏ. ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ 'ਚ ਬਦਲ ਕੇ ਧਾਰਾ 304 ਦੇ ਅਧੀਨ ਗੈਰ ਇਰਾਦਤਨ ਹੱਤਿਆ ਦੇ ਮਾਮਲੇ 'ਚ ਬਦਲ ਦਿੱਤਾ ਗਿਆ ਹੈ। ਹੁਣ ਤੱਕ ਬਿਲਾਸਪੁਰ ਅਤੇ ਪੈਂਡਰਾ ਨਲਬੰਦੀ ਕੈਂਪਾਂ 'ਚ 14 ਔਰਤਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਔਰਤਾਂ ਅਜੇ ਵੀ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹਨ ਅਤੇ ਉਨ੍ਹਾਂ 'ਚੋਂ ਕਈ ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਛੇੜਛਾੜ ਪਈ ਮਹਿੰਗੀ, ਪੁਲਸ ਵਾਲੇ ਦੀ ਹੋਈ ਛਿਤਰੌਲ (ਵੀਡੀਓ)
NEXT STORY