ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੀ ਬੜੌਤ ਕੋਤਵਾਲੀ ’ਚ ਤਾਇਨਾਤ ਇਕ ਪੁਲਸ ਕਰਮਚਾਰੀ ’ਤੇ ਕੁਝ ਲੋਕਾਂ ਨੇ ਜਮ ਕੇ ਲੱਤਾਂ ਬਰਸਾਈਆਂ। ਹੋਇਆ ਇਹ ਕਿ ਇਸੇ ਥਾਣੇ ’ਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਨੇ ਆਪਣੇ ਸਾਥੀ ਪੁਲਸ ਕਰਮਚਾਰੀ ’ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ। ਔਰਤ ਨੇ ਜਿਵੇਂ ਹੀ ਸਾਰੀ ਘਟਨਾ ਆਪਣੇ ਪਤੀ ਨੂੰ ਦੱਸੀ ਤਾਂ ਉਸ ਦਾ ਪਤੀ ਅਤੇ ਹੋਰ ਪਰਿਵਾਰ ਵਾਲੇ ਥਾਣੇ ’ਚ ਪੁੱਜੇ ਅਤੇ ਦੋਸ਼ੀ ਕਾਂਸਟੇਬਲ ਸੁਨੀਲ ਯਾਦਵ ’ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਸਾਰਾ ਕੁਝ ਉੱਥੇ ਕਿਸੇ ਵਿਅਕਤੀ ਨੇ ਮੋਬਾਈਲ ’ਚ ਕੈਦ ਕਰ ਲਿਆ। ਉੱਥੇ ਮੌਜੂਦ ਕਈ ਲੋਕਾਂ ਨੇ ਔਰਤ ਦੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁੱਸਾਏ ਪਤੀ ਨੇ ਕਿਸੇ ਦੀ ਨਾ ਸੁਣੀ। ਇਸ ਦੇ ਬਾਵਜੂਦ ਉੱਥੇ ਮੌਜੂਦ ਲੋਕ ਪੁਲਸ ਕਰਮਚਾਰੀ ਨੂੰ ਮੌਕੇ ’ਤੇ ਬਾਹਰ ਲੈ ਗਏ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੜੌਤ ਦੇ ਸੀ. ਓ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਨੇ ਦੋਹਾਂ ਪੱਖਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਕਾਨੂੰਨੀ ਹੋਣ ਕਾਰਨ ਪੁਲਸ ਨੇ ਅਜੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ।
ਮਾਛਿਲ ਐਨਕਾਊਂਟਰ ਮਾਮਲਾ : ਕਰਨਲ ਸਮੇਤ 7 ਜਵਾਨਾਂ ਨੂੰ ਉਮਰਕੈਦ ਦੀ ਸਜ਼ਾ
NEXT STORY