ਛੱਤੀਸਗੜ੍ਹ- ਧਮਤਰੀ ਇਲਾਕੇ 'ਚ ਇਕ ਪਿੰਡ ਹੈ ਫੁਡਹਰਡਾਪ। ਪਿੰਡ ਦਾ ਨਾਂ ਕੁਝ ਅਜੀਬ ਤਰ੍ਹਾਂ ਦਾ ਹੈ ਨਾ। ਇਸ ਪਿੰਡ ਦੀਆਂ ਸਮੱਸਿਆਵਾਂ ਵੀ ਅਜੀਬ ਤਰ੍ਹਾਂ ਦੀਆਂ ਹਨ। ਸਭ ਤੋਂ ਵੱਡੀ ਸਮੱਸਿਆ ਹੈ ਨੌਜਵਾਨਾਂ ਦਾ ਵਿਆਹ ਹੋਣਾ। ਨੌਜਵਾਨਾਂ ਦੇ ਮਾਤਾ-ਪਿਤਾ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਹਨ। ਚਿੰਤਾ ਇਸ ਗੱਲ ਦੀ ਹੈ ਕਿ ਬੇਟੇ ਦਾ ਵਿਆਹ ਕਿਸ ਤਰ੍ਹਾਂ ਹੋਵੇਗਾ, ਪਰਿਵਾਰ ਆਬਾਦ ਕਿਸ ਤਰ੍ਹਾਂ ਹੋਵੇਗਾ। ਕਿਉਂਕਿ ਇਸ ਪਿੰਡ 'ਚ ਕੋਈ ਆਪਣੀ ਧੀ ਲਈ ਰਿਸ਼ਤਾ ਲੈ ਕੇ ਨਹੀਂ ਆਉਂਦਾ। ਧੀਆਂ ਦਾ ਵਿਆਹ ਹੋ ਜਾਂਦਾ ਹੈ ਪਰ ਪੁੱਤਰ ਕੁਆਰੇ ਰਹਿ ਜਾਂਦੇ ਹਨ।
ਫੁਡਹਰਡਾਪ ਪਿੰਡ ਮੁਰੂਮਸੀਲੀ ਬੰਨ੍ਹ ਦੇ ਪਾਣੀ ਦੇ ਚਾਰੋਂ ਪਾਸਿਓਂ ਘਿਰਿਆ ਹੈ। ਇਸ ਪਿੰਡ ਤੱਕ ਆਉਣ-ਜਾਣ ਦਾ ਇਕੋ-ਇਕ ਸਿਰਫ ਸਾਧਨ ਬੇੜੀ ਹੀ ਹੈ। ਪਿੰਡ 'ਚ ਰੋਜ਼ਗਾਰ ਦਾ ਸਾਧਨ ਨਹੀਂ ਹੈ। ਖੇਤ ਹਮੇਸ਼ਾ ਡੁੱਹੇ ਰਹਿੰਦੇ ਹਨ, ਕੋਈ ਫਸਲ ਹੋਵੇ ਤਾਂ ਕਿਸ ਤਰ੍ਹਾਂ।
ਪਿੰਡਵਾਸੀਆਂ ਨੇ ਦੱਸਿਆ ਕਿ ਪਹਿਲਾਂ ਰਿਸ਼ਤੇ ਆਉਂਦੇ ਸਨ। ਇੱਧਰ ਕੁਝ ਸਾਲਾਂ ਤੋਂ ਰਿਸ਼ਤੇ ਆਉਣੇ ਬੰਦ ਹੋ ਗਏ ਹਨ। ਸ਼ਾਇਦ ਆਉਣ-ਜਾਣ ਦਾ ਸਾਧਨ ਨਾ ਹੋਣ ਕਾਰਨ ਰਿਸ਼ਤੇ ਜੋੜਣ ਨਾਲ ਕਤਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਅਫਸਰਾਂ ਤੋਂ ਇਸ ਪਿੰਡ ਨੂੰ ਕਿਸੇ ਦੂਜੇ ਪਾਸੇ ਬਸਾਉਣ ਦੀ ਫਰਿਆਦ ਲਗਾ ਰਹੇ ਹਨ, ਕੋਈ ਸੁਣ ਨਹੀਂ ਰਿਹਾ ਹੈ। ਪਿੰਡ ਦੀ ਮਹਿਲਾ ਕਿਸੁਨਕਲੀ ਨੇ ਕਿਹਾ ਕਿ ਤਿੰਨ ਜਵਾਨ ਪੁੱਤਰ ਹਨ ਪਰ ਲੱਗਦਾ ਨਹੀਂ ਕਿ ਕਦੇ ਨੂੰਹ ਦਾ ਮੂੰਹ ਦੇਖ ਸਕਾਂਗੀ।
ਪ੍ਰਾਈਮਰੀ ਸਿੱਖਿਆ ਦੇ ਮਾਮਲੇ 'ਚ ਲੜਕੀਆਂ ਲਈ ਬਿਹਤਰ ਹੈ ਬਿਹਾਰ
NEXT STORY