ਕੋਲਕਾਤਾ- ਕੋਲਕਾਤਾ ਇੰਟਰਨੈੱਸ਼ਨਲ ਫਿਲਮ ਫੈਸਟੀਵਲ 'ਚ ਭਾਵੇਂ ਹੀ ਅਦਾਕਾਰ ਅਮਿਤਾਬ ਬੱਚਨ ਦੀ ਨੰਨ੍ਹੀ ਪੋਤੀ ਅਰਾਧਿਆ ਨੇ ਸ਼ਿਰਕਤ ਨਹੀਂ ਕੀਤੀ ਪਰ ਉਸ ਨੂੰ ਤੋਹਫਾ ਜ਼ਰੂਰ ਮਿਲ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਰਾਧਿਆ ਦੇ ਲਈ ਖਾਸ ਤੌਰ 'ਤੇ ਗੁਲਾਬੀ ਫਰਾਕ ਤੋਹਫੇ 'ਚ ਦਿੱਤੀ ਹੈ। ਕੋਲਕਾਤਾ ਫਿਲਮ ਉਤਸਵ ਦੇ ਉਦਘਾਟਨ 'ਚ ਮਹਾਨਾਇਕ ਅਮਿਤਾਭ ਬੱਚਨ, ਅਦਾਕਾਰਾ ਜਯਾ ਬੱਚਨ ਸਮੇਤ ਪੂਰਾ ਪਰਿਵਾਰ ਮੌਜੂਦ ਸੀ। ਉਧਰ ਅਰਾਧਿਆ ਛੋਟੀ ਹੋਣ ਦੇ ਕਾਰਨ ਪ੍ਰੋਗਰਾਮ 'ਚ ਮੌਜੂਦ ਨਹੀਂ ਸੀ। ਉਸ ਦਾ ਜ਼ਿਕਰ ਵੀ ਜਯਾ ਬੱਚਨ ਨੇ ਕੀਤਾ। ਨਾਲ ਹੀ ਉਸ ਨੇ ਕਿਹਾ ਸੀ ਸੰਭਵ ਹੈ ਕਿ ਆਉਣ ਵਾਲੇ ਦਿਨਾਂ 'ਚ ਅਰਾਧਿਆ ਵੀ ਪ੍ਰੋਗਰਾਮ ਦਾ ਹਿੱਸਾ ਹੋਵੇਗੀ। ਮੁੱਖ ਮੰਤਰੀ ਨੇ ਅਰਾਧਿਆ ਨੂੰ ਤੋਹਫੇ ਦਾ ਨਾਲ ਹੀ ਅਮਿਤਾਭ ਬੱਚਨ ਨੂੰ ਧੋਤੀ ਅਤੇ ਸੁਨਹਰੇ ਰੰਗ ਦਾ ਕੋਟ ਦਿੱਤਾ ਹੈ।
ਜਨਵਰੀ ਤੋਂ ਬੈਂਕ ਖਾਤਿਆਂ ’ਚ ਸਿੱਧੇ ਆਏਗੀ ਰਕਮ!
NEXT STORY