ਮੁੰਬਈ- ਉਂਝ ਤਾਂ ਬਾਲੀਵੁੱਡ ਦੀ ਫੈਸ਼ਨ ਆਈਕੋਨ ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਨੂੰ ਮੰਨਿਆ ਜਾਂਦਾ ਹੈ ਪਰ ਪਰਿਣੀਤੀ ਚੋਪੜਾ ਦੀਆਂ ਤਸਵੀਰਾਂ ਨੂੰ ਦੇਖ ਅਜਿਹਾ ਲੱਗਦਾ ਹੈ ਕਿ ਉਹ ਵੀ ਇਸ ਕਤਾਰ 'ਚ ਸ਼ਾਮਲ ਹੋਣ ਲਈ ਤਿਆਰ ਹੋ ਗਈ ਹੈ। ਫੈਸ਼ਨ ਦੇ ਮਾਮਲੇ 'ਚ ਪਰਿਣੀਤੀ ਚੋਪੜਾ ਦੀ ਤੁਲਨਾ ਜ਼ਿਆਦਾਤਰ ਉਨ੍ਹਾਂ ਦੀ ਭੈਣ ਪ੍ਰਿਯੰਕਾ ਚੋਪੜਾ ਨਾਲ ਕੀਤੀ ਜਾਂਦੀ ਹੈ। ਪਰਿਣੀਤੀ ਮੁਤਾਬਕ ਉਹ ਫੈਸ਼ਨ ਦੇ ਮਾਮਲੇ 'ਚ ਕੁਝ ਉਲਝੀ ਰਹਿੰਦੀ ਹੈ।
ਫਿਲਹਾਲ ਪਰਿਣੀਤੀ ਦੀ ਫਿਲ 'ਕਿਲ ਦਿਲ' ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਲਈ ਉਹ ਸ਼ਾਨਦਾਰ ਕੱਪੜਿਆਂ 'ਚ ਨਜ਼ਰ ਆਈ ਹੈ। ਇਸ ਦੇ ਚੱਲਦੇ ਉਸ ਦੀ ਡ੍ਰੈਸਿੰਗ ਸੈਂਸ ਦੀ ਤਾਰੀਫ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਰਨ ਜੌਹਰ ਅਤੇ ਆਲਿਆ ਭੱਟ ਵੀ ਉਸ ਨੂੰ ਡ੍ਰੈਸਿੰਗ ਸੈਂਸ ਨੂੰ ਠੀਕ ਕਰਨ ਦੀ ਸਲਾਹ ਦੇ ਚੁੱਕੇ ਹਨ।
ਮਮਤਾ ਬੈਨਰਜੀ ਨੇ ਬਿਗ ਬੀ ਦੀ ਪੋਤੀ ਨੂੰ ਦਿੱਤਾ ਇਕ ਖਾਸ ਤੋਹਫਾ
NEXT STORY