ਮੁੰਬਈ : ਫ਼ਿਲਮਕਾਰ ਆਸ਼ੂਤੋਸ਼ ਗੋਵਾਰੀਕਰ ਦਾ ਕਹਿਣੈ ਕਿ ਟੈਲੀਵਿਜ਼ਨ ਰੇਟਿੰਗ ਮਾਇਨੇ ਰੱਖਦੀ ਹੈ ਪਰ ਉਹ ਆਪਣੇ ਸੀਰੀਅਲ 'ਐਵਰੈਸਟ' ਲਈ ਇਸ ਦਾ ਫਾਇਦਾ ਨਹੀਂ ਉਠਾ ਸਕਦੇ ਕਿਉਂਕਿ ਸਾਰੇ ਐਪੀਸੋਡਸ ਦੀ ਸ਼ੂਟਿੰਗ ਪਹਿਲਾਂ ਹੀ ਕਰ ਲਈ ਗਈ ਹੈ। ਗੋਵਾਰੀਕਰ 'ਐਵਰੈਸਟ' ਦੇ ਨਿਰਮਾਤਾ ਹਨ। ਉਨ੍ਹਾਂ ਨੇ ਕਿਹਾ, ''ਟੈਲੀਵਿਜ਼ਨ ਰੇਟਿੰਗ ਮਾਇਨੇ ਰੱਖਦੀ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਲੋਕ ਤੁਹਾਡਾ ਸੀਰੀਅਲ ਦੇਖਦੇ ਹਨ। ਇਹ ਕਾਫੀ ਮਾਇਨੇ ਰੱਖਦੀ ਹੈ।'' ਗੋਵਾਰੀਕਰ ਆਪਣੇ ਸੀਰੀਅਲ ਨੂੰ ਮਿਲ ਰਹੇ ਹੁੰਗਾਰੇ ਤੋਂ ਵੀ ਖੁਸ਼ ਹਨ।
ਤਿੰਨ ਵਾਰੀ ਅੱਤ-ਵਿਵਾਦਾਂ 'ਚ ਫੱਸ ਚੁੱਕਿਆ ਹੈ ਸ਼ਾਹਰੁਖ ਦਾ ਬੇਟਾ ਆਰੀਅਨ (ਦੇਖੋ ਤਸਵੀਰਾਂ)
NEXT STORY