ਮੁੰਬਈ- ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪੂਰੇ ਦੇਸ਼ 'ਚ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਬੱਚੇ ਚਾਚਾ ਨਹਿਰੂ ਨੂੰ ਯਾਦ ਕਰਦੇ ਹਨ। ਇਸ ਮੌਕੇ 'ਤੇ ਟੀ. ਵੀ. ਦੀਆਂ ਕਈ ਹਸਤੀਆਂ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਈ ਸੀਕਰੇਟ ਸਾਂਝੇ ਕੀਤੇ ਹਨ।
ਰਵੀ ਦੁਬੇ- ਇਸ ਮੌਕੇ 'ਤੇ ਬਚਪਨ ਨੂੰ ਯਾਦ ਕਰਦੇ ਹੋਏ ਰਵੀ ਦੁਬੇ ਨੇ ਕਿਹਾ, ''ਮੇਰਾ ਦਿੱਲੀ 'ਚ ਬਚਪਨ ਬਹੁਤ ਹੀ ਸ਼ਾਨਦਾਰ ਸੀ। ਮੈਨੂੰ ਗਰਾਊਂਡ 'ਚ ਖੇਡਣਾ ਬਹੁਤ ਹੀ ਵਧੀਆ ਲੱਗਦਾ ਸੀ। ਮੈਨੂੰ ਆਪਣੇ ਮਾਤਾ-ਪਿਤਾ ਨਾਲ ਕਈ ਥਾਵਾਂ 'ਤੇ ਜਾਣਾ ਵਧੀਆ ਲੱਗਦਾ ਸੀ। ਮੈਂ ਉਨ੍ਹਾਂ ਯਾਦਾਂ ਨੂੰ ਆਪਣੇ ਦਿਲ 'ਚ ਰੱਖਿਆ ਹੈ।
ਟੀਨਾ ਦੱਤਾ- ਟੀਨਾ ਦੱਤਾ ਨੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਕਿਹਾ, ''ਮੈਨੂੰ ਡੌਲਸ ਨਾਲ ਖੇਡਣਾ ਬਹੁਤ ਹੀ ਯਾਦ ਆਉਂਦਾ ਹੈ। ਉਹ ਬਹੁਤ ਹੀ ਪਿਆਰੇ ਅਤੇ ਯਾਦਗਾਰ ਦਿਨ ਸੀ। ਮੈਂ ਕੋਲਾਕਾਤਾ 'ਚ ਆਪਣੇ ਇਲਾਕੇ 'ਚ ਸੜਕਾਂ 'ਤੇ ਸਾਈਕਲ ਵੀ ਚਲਾਉਂਦੀ ਸੀ। ਮੈਨੂੰ ਉਹ ਮਿਠਾਈਆਂ ਯਾਦ ਆਉਂਦੀਆਂ ਹਨ, ਜਿਨ੍ਹਾਂ ਨੂੰ ਮੈਂ ਬਚਪਨ 'ਚ ਖਾਂਦੀ ਸੀ। ਹੁਣ ਇਕ ਅਭਿਨੇਤਰੀ ਹੋਣ ਦੇ ਨਾਤੇ ਮੈਂ ਮਿਠਾਈਆਂ ਨਹੀਂ ਖਾ ਸਕਦੀ ਕਿਉਂਕਿ ਸਾਨੂੰ ਆਪਣੀ ਫਿਗਰ ਦਾ ਧਿਆਨ ਰੱਖਣਾ ਪੈਂਦਾ ਹੈ।''
ਸ਼ਮਾ ਸਿੰਕਦਰ- ਸ਼ਮਾ ਸਿੰਕਦਰ ਨੇ ਕਿਹਾ, '' ਮੈਂ ਕਦੇ-ਕਦੇ ਇਕ ਬੱਚੇ ਨੂੰ ਮਿਸ ਕਰਦੀ ਹਾਂ ਕਿਉਂਕਿ ਮੈਂ ਬਹੁਤ ਹੀ ਘੱਟ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਆਪਣੇ ਮੋਢਿਆਂ ਤੇ ਕੋਈ ਵੀ ਬੋਝ ਨਾ ਹੋਣ ਨੂੰ ਮਿਸ ਕਰਦੀ ਹਾਂ।''
ਨਲਿਨੀ ਨੇਗੋ- ਨਲਿਨੀ ਨੇ ਕਿਹਾ, ''ਮੈਂ ਦੋਸਤਾਂ ਨਾਲ ਖੇਡਣਾ, ਸਕੂਲ ਐਕਟੀਵਿਟੀ ਮਿਸ ਕਰਦੀ ਹਾਂ ਜਿਸ 'ਚ ਮੈਂ ਕਲਚਰਲ ਐਕਟੀਵਿਟੀ 'ਚ ਹਿੱਸਾ ਲੈਂਦੀ ਸੀ। ਮੈਂ ਆਪਣੀ ਮਾਂ ਦਾ ਮੇਰੇ ਨਾਲ ਮਸਤੀ ਕਰਨਾ ਬਹੁਤ ਹੀ ਮਿਸ ਕਰਦੀ ਹਾਂ।''
ਸੰਜੇ ਦੱਤ 'ਤੇ ਫਿਲਮ ਬਣਾਉਣਗੇ ਰਾਜਕੁਮਾਰ ਹਿਰਾਨੀ
NEXT STORY