ਵਾਸ਼ਿੰਗਟਨ- ਅਮਰੀਕੀ ਫੌਜ ਦੇ ਇਕ ਸੀਨੀਅਰ ਜਨਰਲ ਨੇ ਅਮਰੀਕੀ ਕਾਂਗਰਸ ਨੂੰ ਸਲਾਹ ਦਿੱਤੀ ਹੈ ਕਿ ਇਰਾਕ ਅਤੇ ਸੀਰੀਆ ਦੀ ਸਰਹੱਦ 'ਤੇ ਮੋਸੁਲ ਨੇੜੇ ਇਸਲਾਮਿਕ ਸਟੇਟ ਦੇ ਵੱਖਵਾਦੀਆਂ ਦੇ ਅੱਗੇ ਵਧਣ ਦੀ ਸਥਿਤੀ 'ਚ ਉਥੇ ਇਰਾਕੀ ਫੌਜ ਦੀ ਸਲਾਹ ਲਈ ਅਮਰੀਕਾ ਨੂੰ ਆਪਣੇ ਫੌਜੀ ਸਲਾਹਕਾਰ ਭੇਜਣੇ ਚਾਹੀਦੇ ਹਨ।
ਅਮਰੀਕੀ ਫੌਜ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰ ਮੈਨ ਜਨਰਲ ਮਾਰਟਿਨ ਡੇ ਪਸੇ ਨੇ ਕਾਂਗਰਸ ਦੀ ਸੁਣਵਾਈ ਦੌਰਾਨ ਦੱਸਿਆ ਕਿ ਇਰਾਕ 'ਚ ਹੋਰ ਫੌਜੀ ਸਲਾਹਕਾਰ ਭੇਜਣ ਦੇ ਬਾਰੇ 'ਚ ਉਨ੍ਹਾਂ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਹੈ ਕਿਉਂਕਿ ਇਸ ਦੇ ਲਈ ਕਾਂਗਰਸ ਦੀ ਇਜਾਜ਼ਤ ਦੀ ਲੋੜ ਹੋਵੇਗੀ।
ਅਮਰੀਕੀ ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਡੇ ਪਸੇ ਜ਼ਮੀਨੀ ਲੜਾਈ ਲਈ ਇਰਾਕ 'ਚ ਫੌਜ ਭੇਜਣ ਦੀ ਗੱਲ ਨਾ ਕਰਕੇ ਸਿਰਫ ਫੌਜੀ ਸਲਾਹਕਾਰ ਭੇਜਣ ਦੀ ਗੱਲ ਕਰ ਰਹੇ ਸਨ, ਜੋ ਉਥੇ ਇਸਲਾਮਿਕ ਸਟੇਟ ਵਿਰੁੱਧ ਲੜਾਈ 'ਚ ਉਥੋਂ ਦੀ ਫੌਜ ਨੂੰ ਸਲਾਹ ਦੇਣਗੇ।
ਪਾਰਿਵਾਰਕ ਗਾਥਾ ਲਿਖ ਰਹੇ ਹਨ ਐਵਾਰਡ ਜੇਤੂ ਭਾਰਤੀ ਲੇਖਕ
NEXT STORY