ਬ੍ਰਿਸਬੇਨ (ਆਸਟ੍ਰੇਲੀਆ)- ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਓ. ਈ. ਸੀ. ਡੀ. ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯੁਕਰੇਨ 'ਚ ਭੂਰਾਜਾਨੀਤਕ ਸੰਕਟ ਅਤੇ ਪੱਛਮੀ ਅਫਰੀਕੀ ਦੇਸ਼ਾਂ 'ਚ ਇਬੋਲਾ ਦੇ ਪਸਾਰ ਦੇ ਬਾਵਜੂਦ ਜੀ-20 ਦੇਸ਼ ਸਾਲ 2018 ਤੱਕ ਸੰਸਾਰਕ ਆਰਥਿਕ ਵਿਕਾਸ ਦਰ 'ਚ ਦੋ ਫੀਸਦੀ ਦਾ ਵਾਧਾ ਕਰਨ ਦੇ ਆਪਣੇ ਟੀਚੇ ਤੋਂ ਵੱਖ ਨਿਕਲ ਸਕਦੇ ਹਨ।
ਓ. ਈ. ਸੀ. ਡੀ. ਦੀ ਜਨਰਲ ਸਕੱਤਰ ਏਂਜੇਲ ਗੁਰੀਆ ਨੇ ਜੀ-20 ਸੰਮੇਲਨ ਤੋਂ ਪਹਿਲਾਂ ਇਥੇ ਦੱਸਿਆ ਕਿ ਸੰਸਾਰਕ ਆਰਥਿਕ ਵਿਕਾਸ ਦਰ 'ਚ ਵਾਧਾ ਕਰਨ ਲਈ ਫਰਵਰੀ ਤੋਂ ਹੁਣ ਤੱਕ ਇਕ ਹਜ਼ਾਰ ਤੋਂ ਜ਼ਿਆਦਾ ਉਪਾਅ ਸੁਝਾਏ ਗਏ ਹਨ। ਜੇਕਰ ਇਨ੍ਹਾਂ ਉਪਾਵਾਂ ਦੇ ਆਧਾਰ 'ਤੇ ਸਹੀ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਅਗਲੇ ਪੰਜ ਸਾਲਾਂ 'ਚ ਟੀਚੇ ਤੋਂ ਅੱਗੇ ਨਿਕਲਿਆ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਹਾਂ ਜੇਕਰ ਅਸੀਂ ਸੰਕਲਪ ਲਈਏ ਅਤੇ ਇਥੇ ਦੇਖੀਏ ਕਿ ਸਾਰੀਆਂ ਵਚਨਬੱਧਤਾਵਾਂ ਦਾ ਸਹੀ ਤਰੀਕੇ ਨਾਲ ਕੰਮ ਹੋ ਰਿਹਾ ਹੈ ਤਾਂ ਇਹ ਸਾਨੂੰ ਦੋ ਫੀਸਦੀ ਤੋਂ ਅੱਗੇ ਲਿਜਾ ਸਕਦੇ ਹਨ। ਗੁਰੀਆ ਨੇ ਦੱਸਿਆ ਕਿ ਸੁਧਾਰਾਂ ਦੀ ਕਮੀ ਸੰਸਾਰਕ ਅਰਥਵਿਵਸਥਾ ਲਈ ਸਭ ਤੋਂ ਵੱਡਾ ਖਤਰਾ ਹੈ ਪਰ ਇਨੀਂ ਦਿਨੀਂ ਹੋਰ ਮੁੱਦੇ ਵੀ ਹਾਵੀ ਹੋ ਰਹੇ ਹਨ।
ਆਸਟ੍ਰੇਲੀਆਈ ਯੂਨੀਵਰਸਿਟੀ 'ਚ ਦਿਖਿਆ ਮੋਦੀ ਦਾ ਜਲਵਾ
NEXT STORY