ਕਿਸੇ ਵੀ ਜੀਵ ਦੀ ਹੱਤਿਆ ਕਰ ਕੇ ਹੀ ਮਾਸ ਪ੍ਰਾਪਤ ਕੀਤਾ ਜਾਂਦਾ ਹੈ ਪਰ ਉਸ ਨਾਲ ਸਵਰਗ ਨਹੀਂ ਮਿਲ ਸਕਦਾ। ਇਸ ਲਈ ਸੁੱਖ ਤੇ ਸਵਰਗ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਮਾਸ ਖਾਣਾ ਛੱਡ ਦੇਣਾ ਚਾਹੀਦਾ ਹੈ। ਜੋ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕਰਦਾ, ਉਹ ਜਿਸ ਵਿਸ਼ੇ 'ਤੇ ਇਕਾਗਰਤਾ ਨਾਲ ਵਿਚਾਰ ਤੇ ਕਰਮ ਕਰਦਾ ਹੈ, ਉਹ ਆਪਣਾ ਟੀਚਾ ਜਲਦੀ ਅਤੇ ਬਿਨਾਂ ਕੋਸ਼ਿਸ਼ਾਂ ਦੇ ਪ੍ਰਾਪਤ ਕਰ ਲੈਂਦਾ ਹੈ। ਦੁਨੀਆ ਵਿਚ ਮਨੁੱਖ ਦੇ ਚੱਲਣ ਦੇ 2 ਹੀ ਰਸਤੇ ਹਨ—ਇਕ ਸੱਚਾਈ ਤੇ ਪਰਮਾਰਥ ਅਤੇ ਦੂਜਾ ਝੂਠ ਤੇ ਹਿੰਸਾ। ਜੇ ਮਨੁੱਖ ਦਾ ਮਨ ਲਾਲਚ ਤੇ ਹੰਕਾਰ ਵਿਚ ਪੈ ਗਿਆ ਤਾਂ ਉਹ ਗਲਤ ਰਸਤੇ 'ਤੇ ਚੱਲੇਗਾ ਪਰ ਜੇ ਉਸ ਵਿਚ ਤਰਸ ਦੀ ਭਾਵਨਾ ਹੈ ਤਾਂ ਉਹ ਚੰਗੇ ਰਸਤੇ 'ਤੇ ਚੱਲਦਾ ਹੈ। ਗੀਤਾ ਦੇ ਸੁਨੇਹਿਆਂ ਦਾ ਸਾਰ ਇਹ ਹੈ ਕਿ ਜਿਸ ਤਰ੍ਹਾਂ ਦਾ ਮਨੁੱਖ ਅੰਨ-ਜਲ ਗ੍ਰਹਿਣ ਕਰਦਾ ਹੈ, ਉਸੇ ਅਨੁਸਾਰ ਉਸ ਦਾ ਸੁਭਾਅ ਬਣ ਜਾਂਦਾ ਹੈ। ਇਸ ਹਾਲਤ ਵਿਚ ਉਹ ਉਸੇ ਅਨੁਸਾਰ ਕਰਮ ਕਰਦਿਆਂ ਫਲ ਭੋਗਦਾ ਹੈ। ਉਂਝ ਪੱਛਮ ਦੇ ਵਿਗਿਆਨੀ ਵੀ ਆਪਣੀ ਖੋਜ ਨਾਲ ਇਹ ਗੱਲ ਸਾਬਿਤ ਕਰ ਚੁੱਕੇ ਹਨ ਕਿ ਸ਼ਾਕਾਹਾਰੀ ਭੋਜਨ ਤੇ ਮਾਸਾਹਾਰੀ ਭੋਜਨ ਕਰਨ ਵਾਲਿਆਂ ਦੇ ਸੁਭਾਅ ਵਿਚ ਫਰਕ ਹੁੰਦਾ ਹੈ। ਉਹ ਇਹ ਵੀ ਸਾਬਿਤ ਕਰ ਚੁੱਕੇ ਹਨ ਕਿ ਸ਼ਾਕਾਹਾਰੀ ਭੋਜਨ ਕਰਨ ਵਾਲਿਆਂ ਦੇ ਵਿਚਾਰ ਤੇ ਚਿੰਤਨ ਵਿਚ ਚੰਗੀਆਂ ਗੱਲਾਂ ਜ਼ਿਆਦਾ ਹੁੰਦੀਆਂ ਹਨ, ਜਦੋਂਕਿ ਮਾਸਾਹਾਰੀ ਲੋਕਾਂ ਦਾ ਸੁਭਾਅ ਇਸ ਤੋਂ ਉਲਟ ਹੁੰਦਾ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ, ਭੋਜਨ ਵਿਚ ਮਾਸ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਆਪਣੀਆਂ ਕੋਸ਼ਿਸ਼ਾਂ 'ਚ ਨੈਤਿਕਤਾ ਤੇ ਈਮਾਨਦਾਰੀ ਵਰਤੋ
NEXT STORY