ਇਸਲਾਮਾਬਾਦ— ਪਾਕਿਸਤਾਨ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਕਬਾਇਲੀ ਇਲਾਕੇ ਵਿਚ ਕਈ ਥਾਵਾਂ 'ਤੇ ਇਸਲਾਮਿਕ ਸਟੇਟ (ਆਈ. ਐੱਸ.) ਨੂੰ ਸਥਾਨਕ ਪੱਧਰ 'ਤੇ ਸਹਿਯੋਗ ਮਿਲਣ ਦੇ ਸੰਕੇਤ ਆ ਰਹੇ ਹਨ। ਇਸ ਤੋਂ ਪਹਿਲਾਂ ਇਸ ਅੱਤਵਾਦੀ ਸੰਗਠਨ ਦੇ 4 ਝੰਡੇ ਜ਼ਬਤ ਕੀਤੇ ਗਏ ਸਨ। ਬੰਨੂ ਜ਼ਿਲੇ ਵਿਚ ਸਿਟੀ ਰੋਡ, ਕੈਂਟ ਰੋਡ, ਡੇਰਾ ਇਸਮਾਈਲ ਖਾਨ ਵਿਚ ਕੰਧਾਂ 'ਤੇ ਲਿਖ ਕੇ ਆਈ. ਐੱਸ. ਦਾ ਸੁਆਗਤ ਕੀਤਾ ਗਿਆ।
ਕੰਧਾਂ 'ਤੇ ਉਰਦੂ ਵਿਚ ਲਿਖਿਆ ਗਿਆ ਹੈ, 'ਅਸੀਂ ਆਈ. ਐੱਸ. ਚੀਫ ਅਬੁ ਬਕਰ ਅਲ ਬਗਦਾਦੀ ਨੂੰ ਸਲਾਮ ਕਰਦੇ ਹਾਂ।' ਉੱਤਰੀ ਵਜ਼ੀਰਿਸਤਾਨ ਦੀ ਬੰਨੂ ਸਰਹੱਦ ਪਾਕਿਸਤਾਨ ਤਾਲਿਬਾਨ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ, ਜਿੱਥੇ ਪਾਕਿਸਤਾਨੀ ਫੌਜ ਅੱਤਵਾਦੀਆਂ ਦੇ ਖਿਲਾਫ ਜ਼ਰਬ-ਏ-ਅਜ਼ਬ ਮੁਹਿੰਮ ਚਲਾ ਰਹੀ ਹੈ। ਇਸ ਤੋਂ ਪਹਿਲਾਂ ਪੇਸ਼ਾਵਰ ਵਿਚ ਕਈ ਸਥਾਨਾਂ ਅਤੇ ਅਫਗਾਨ ਸ਼ਰਨਾਰਥੀ ਕੈਂਪਾਂ ਵਿਚ ਪਰਚੇ ਵੰਡੇ ਗਏ ਸਨ, ਜਿਨ੍ਹਾਂ ਤੋਂ ਬਾਅਦ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਪਰਚੇ ਆਈ. ਐੱਸ. ਵੱਲੋਂ ਵੰਡੇ ਗਏ ਸਨ।
ਆਈ. ਐੱਸ. ਦੀਆਂ ਪ੍ਰਚਾਰ ਕਿਤਾਬਾਂ, ਅਫਗਾਨਿਸਤਾਨ-ਪਾਕਿਸਤਾਨ ਕਬਾਇਲੀ ਖੇਤਰਾਂ ਅਤੇ ਪੇਸ਼ਾਵਰ ਵਿਚ ਸ਼ਰਨਾਰਥੀ ਕੈਂਪਾਂ ਵਿਚ ਕਥਿਤ ਤੌਰ 'ਤੇ ਵੰਡੀਆਂ ਗਈਆਂ ਹਨ।
ਭਾਰਤ ਦਾ ਗਲਤ ਨਕਸ਼ਾ ਪੇਸ਼ ਕਰਨ 'ਤੇ ਆਸਟ੍ਰੇਲੀਆ ਨੇ ਮੰਗੀ ਮੁਆਫੀ
NEXT STORY