ਬ੍ਰਿਸਬੇਨ-ਪੰਜ ਦਿਨਾਂ ਦੇ ਆਸਟ੍ਰੇਲੀਆ ਦੌਰੇ 'ਤੇ ਸ਼ੁੱਕਰਵਾਰ ਨੂੰ ਬ੍ਰਿਸਬੇਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਕਵੀਂਸਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਦਾ ਦੌਰਾ ਕੀਤਾ। ਇਥੇ ਮੋਦੀ ਦੀ ਮੌਜੂਦਗੀ 'ਚ ਭਾਰਤ ਦਾ ਗਲਤ ਨਕਸ਼ਾ ਦਿਖਾਏ ਜਾਣ 'ਤੇ ਵਿਵਾਦ ਖੜ੍ਹਾ ਹੋ ਗਿਆ। ਕਵੀਂਸਲੈਂਡ ਯੂਨੀਵਰਸਿਟੀ 'ਚ ਪ੍ਰੇਜੈਂਟਸ਼ਨ ਦੌਰਾਨ ਦਿਖਾਏ ਗਏ ਨਕਸ਼ੇ 'ਚ ਕਸ਼ਮੀਰ ਗਾਇਬ ਸੀ। ਆਸਟ੍ਰੇਲੀਆ ਵੱਲੋਂ ਪੇਸ਼ ਕੀਤੇ ਗਏ ਨਕਸ਼ੇ 'ਤੇ ਭਾਰਤ ਨੇ ਸਖਤ ਵਿਰੋਧ ਜਤਾਇਆ ਤੇ ਵਿਵਾਦ ਨੂੰ ਵੱਧਦਾ ਦੇਖ ਕੇ ਆਸਟ੍ਰੇਲੀਆ ਨੇ ਮੁਆਫੀ ਮੰਗ ਲਈ।
ਭਾਰਤ ਦੀ ਵਿਦੇਸ਼ੀ ਸਕੱਤਰ ਸੁਜਾਤਾ ਸਿੰਘ ਨੇ ਸਖਤ ਵਿਰੋਧ ਜਤਾਇਆ। ਇਸ ਘਟਨਾ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਕਬਰੁਦੀਨ ਨੇ ਕਿਹਾ ਕਿ ਭਾਰਤੀ ਵਿਦੇਸ਼ ਸਕੱਤਰ ਨੇ ਇਹ ਮੁੱਦਾ ਚੁੱਕਿਆ, ਜਿਸ ਤੋਂ ਬਾਅਦ ਆਯੋਜਕਾਂ ਨੇ ਤੁਰੰਤ ਉਨ੍ਹਾਂ ਤੋਂ ਮੁਆਫੀ ਮੰਗ ਲਈ। ਕਵੀਂਸਲੈਂਡ ਯੂਨੀਵਰਸਿਟੀ 'ਚ ਮੋਦੀ ਵੱਖਰੇ ਅੰਦਾਜ਼ 'ਚ ਨਜ਼ਰ ਆਏ। ਚਿੱਟੇ ਰੰਗੀ ਦੀ ਕਮੀਜ਼ ਅਤੇ ਬ੍ਰਾਊਨ ਰੰਗ ਦੀ ਪੈਂਟ 'ਚ ਮੋਦੀ ਬਹੁਤ ਸੋਹਣੇ ਲੱਗ ਰਹੇ ਸਨ। ਮੋਦੀ ਦਾ ਇਹ ਲੁਕ ਸ਼ਾਇਦ ਪਹਿਲੀ ਵਾਰ ਦਿਖਾਈ ਦਿੱਤਾ ਹੈ।
ਕਵੀਂਸਲੈਂਡ ਯੂਨੀਵਰਸਿਟੀ ਪਹੁੰਚੇ ਮੋਦੀ ਨੇ ਉਥੇ ਵਿਦਿਆਰਥੀਆਂ ਨਾਲ ਸੈਲਫੀਆਂ ਵੀ ਖਿਚਾਵਾਈਆਂ। ਇਨ੍ਹਾਂ ਵਿਦਿਆਰਥੀਆਂ 'ਚ ਭਾਰਤੀ ਮੂਲ ਦੇ ਬੱਚੇ ਵੀ ਸਨ। ਮੋਦੀ ਯੂਨੀਵਰਸਿਟੀ 'ਚ ਸਾਇੰਸ, ਇੰਜੀਨੀਅਰਿੰਗ, ਗਣਿਤ ਅਤੇ ਤਕਨੀਕ ਦੀ ਡਿਜ਼ੀਟਲ ਸਿੱਖਿਆ 'ਚ ਦੁਨੀਆ ਦੇ ਇਕ ਸਭ ਤੋਂ ਵੱਡੇ ਕੇਂਦਰ ਦਿ ਕਿਊਬ ਬਾਰੇ 'ਚ ਹੋਰ ਜ਼ਿਆਦਾ ਜਾਣਨ ਨੂੰ ਉਤਸ਼ਾਹਿਤ ਨਜ਼ਰ ਆਏ। ਇਹ ਯੂਨੀਵਰਸਿਟੀ ਦੇ ਗਾਰਡਸ ਪੁਆਇੰਟ ਕੰਪਲੈਕਸ 'ਚ ਸਥਿਤ ਹੈ।
ਆਸਟ੍ਰੇਲੀਆ ਰਹਿ ਰਹੇ ਭਾਰਤੀਆਂ ਨੇ ਰੱਖੀ ਨਵੀਂ ਮੰਗ
NEXT STORY