ਜਕਾਰਤਾ— ਪੂਰਬੀ ਇੰਡੋਨੇਸ਼ੀਆ ਵਿਚ ਮਲੂਕੁ ਟਾਪੂ 'ਤੇ 7.3 ਤੀਬਰਤਾ ਦੇ ਭੂਚਾਲ ਦੇ ਤਗੜੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।
ਅਮਰੀਕੀ ਭੂ-ਭਰਗ ਸਰਵੇਖਣ ਦੇ ਅਨੁਸਾਰ ਭੂਚਾਲ ਕੇਂਦਰ ਟਰਨੇਟ ਦੇ 154 ਕਿਲੋਮੀਟਰ ਉੱਤਰੀ ਪੱਛਮੀ ਵਿਚ ਸਮੁੰਦਰ ਵਿਚ 46 ਕਿਲੋਮੀਟਰ ਦੀ ਗਹਿਰਾਈ 'ਤੇ ਕੇਂਦਰਤ ਸੀ।
ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ 300 ਕਿਲੋਮੀਟਰ ਦੇ ਦਾਇਰੇ ਵਿਚ ਤੱਟਾਂ 'ਤੇ ਸੁਨਾਮੀ ਆਉਣ ਦੀ ਸੰਭਾਵਨਾ ਹੈ। ਕੇਂਦਰ ਨੇ ਕਿਹਾ ਕਿ ਸੁਨਾਮੀ ਲਹਿਰਾਂ ਇੰਡੋਨੇਸ਼ੀਆ, ਫਿਲੀਪੀਨ, ਜਾਪਾਨ, ਤਾਈਵਾਨ ਅਤੇ ਦੱਖਣੀ ਪ੍ਰਸ਼ਾਂਤ 'ਤੇ ਸਥਿਤ ਟਾਪੂਆਂ ਨਾਲ ਟਕਰਾਅ ਸਕਦੀ ਹੈ।
ਦੱਸਿਆ ਜਾਂਦਾ ਹੈ ਕਿ 30 ਸੈਂਟੀਮੀਟਰ ਤੋਂ ਲੈ ਕੇ ਇਕ ਮੀਟਰ ਤੱਕ ਦੀ ਉੱਚਾਈ ਵਾਲੀਆਂ ਲਹਿਰਾਂ ਇੰਡੋਨੇਸ਼ੀਆ ਤੇ 30 ਸੈਂਟੀਮੀਟਰ ਤੋਂ ਘੱਟ ਉੱਚਾਈ ਵਾਲੀਆਂ ਲਹਿਰਾਂ ਫਿਲੀਪੀਨ ਦੇ ਤੱਟਾਂ ਨਾਲ ਟਕਰਾਅ ਸਕਦੀਆਂ ਹਨ। ਇੰਡੋਨੇਸ਼ੀਆ ਦੀ ਮੌਸਮ ਏਜੰਸੀ ਦੇ ਅਧਿਕਾਰੀ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਆਈ. ਐੱਸ. ਮੁਖੀ ਬਗਦਾਦੀ ਨੇ ਪਾਕਿਸਤਾਨ ਨੇ ਭੇਜਿਆ ਸਲਾਮ!
NEXT STORY