ਕੇਂਦਰਪਾਡਾ- ਦਲਿਤ ਔਰਤ ਦੇ ਖਿਲਾਫ ਕਥਿਤ ਰੂਪ ਨਾਲ ਜਾਤੀ ਅਧਾਰਿਤ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ 'ਚ ਇਕ ਸੀਨੀਅਰ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਨੀ ਮਲਿੱਕ ਦੀ ਸ਼ਿਕਾਇਤ ਦੇ ਆਧਾਰ 'ਤੇ ਜ਼ਿਲਾ ਸਿੱਖਿਆ ਅਧਿਕਾਰੀ ਮਾਰਕਤ ਕੇਸਰੀ ਰਾਏ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ ਬੁੱਧਵਾਰ ਦੀ ਹੈ ਜਦੋਂ ਮਲਿੱਕ ਆਪਣੀ ਸ਼ਿਕਾਇਤ ਦੇ ਸੰਬੰਧ 'ਚ ਪਟੀਸ਼ਨ ਦਾਇਰ ਕਰਨ ਲਈ ਅਧਿਕਾਰੀ ਨੂੰ ਮਿਲਣ ਗਈ ਸੀ। ਮਾਨਵ ਅਧਿਕਾਰੀ ਸੁਰੱਖਿਆ ਸੇਲ ਦੇ ਉਪਮੰਡਲੀ ਪੁਲਸ ਅਧਿਕਾਰੀ ਸ਼ਾਂਤਨੁ ਕੁਮਾਰ ਪਾਧੀ ਨੇ ਇਹ ਜਾਣਕਾਰੀ ਦਿੱਤੀ।
ਪੁੱਤਰਾਂ ਨੂੰ ਵਾਰਸ ਕਹਿਣ ਵਾਲਿਓ, ਦੇਖੋ ਇਸ ਧੀ ਨੇ ਤਾਂ ਪੂਰੀ ਕੁਲ ਤਾਰ 'ਤੀ (ਦੇਖੋ ਤਸਵੀਰਾਂ)
NEXT STORY