ਨਵੀਂ ਦਿੱਲੀ - ਸਰਕਾਰੀ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) 'ਚ ਕੁਝ ਅਜਿਹੇ ਮਜ਼ਦੂਰ ਹਨ ਜਿਨ੍ਹਾਂ ਦੀ ਮਹੀਨਾਵਾਰ ਤਨਖਾਹ ਛੇ ਅੰਕਾਂ ਵਿਚ ਹੈ। ਇਕ ਅੰਗਰੇਜ਼ੀ ਅਖਬਾਰ 'ਚ ਛਪੀ ਰਿਪੋਰਟ ਅਨੁਸਾਰ ਅਗਸਤ 2014 'ਚ ਇਥੇ ਕੰਮ ਕਰਨ ਵਾਲੇ 370 ਮਜ਼ਦੂਰਾਂ ਨੂੰ ਚਾਰ-ਚਾਰ ਲੱਖ ਰੁਪਏ ਤਨਖਾਹ ਦਿੱਤੀ ਗਈ। ਇਨ੍ਹਾਂ 'ਚ ਭੱਤੇ, ਇਨਸੈਂਟਿਵ, ਏਰੀਅਰ ਅਤੇ ਓਵਰਟਾਈਮ ਵੀ ਸ਼ਾਮਲ ਹੈ।
ਅਗਸਤ ਵਿਚ ਹੀ 386 ਵਰਕਰਾਂ ਨੂੰ ਦੋ ਤੋਂ ਢਾਈ ਲੱਖ ਰੁਪਏ ਪੇਮੈਂਟ ਦਿੱਤੀ ਗਈ। ਅਖਬਾਰ ਨੇ ਕੁਝ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਐੱਫ. ਸੀ. ਆਈ. 'ਚ ਕਥਿਤ ਤੌਰ 'ਤੇ ਕੁਝ 'ਮਜ਼ਦੂਰ ਗੈਂਗ' ਹਨ ਜਿਨ੍ਹਾਂ ਨੇ ਇਕ ਖਾਸ ਸਿਸਟਮ ਬਣਾਇਆ ਹੋਇਆ ਹੈ। ਇਸ ਦੇ ਤਹਿਤ ਸਰਕਾਰੀ ਖਜ਼ਾਨੇ 'ਚੋਂ ਇਨ੍ਹਾਂ ਨੂੰ ਵੱਡੇ ਪੱਧਰ 'ਤੇ ਤਨਖਾਹ ਅਤੇ ਭੱਤੇ ਆਦਿ ਮਿਲਦੇ ਹਨ।
ਐੱਫ. ਸੀ. ਆਈ. ਦੇ ਸੂਤਰ ਅਤੇ ਐਕਸਪਰਟ ਦੱਸਦੇ ਹਨ ਕਿ ਚੰਗੀ ਤਨਖਾਹ ਪਾਉਣ ਵਾਲੇ ਲੋਡਰ ਆਪਣੇ ਨਾਂ 'ਤੇ ਮਜ਼ਦੂਰਾਂ ਨੂੰ ਰੱਖ ਲੈਂਦੇ ਹਨ ਜਿਨ੍ਹਾਂ ਨੂੰ ਉਹ ਆਪਣਾ ਕੰਮ ਕਰਨ ਲਈ 7 ਤੋਂ 8 ਹਜ਼ਾਰ ਰੁਪਏ ਦਿੰਦੇ ਹਨ। ਕਿੰਨੀਆਂ ਬੋਰੀਆਂ ਲੱਦੀਆਂ ਗਈਆਂ ਜਾਂ ਉਤਾਰੀਆਂ ਗਈਆਂ, ਇਸ ਦੇ ਆਧਾਰ 'ਤੇ ਵੀ ਤਨਖਾਹ ਮਿਲਦੀ ਹੈ। ਸੂਤਰਾਂ ਅਨੁਸਾਰ ਲੱਦਣ ਅਤੇ ਲਾਹੁਣ ਦੇ ਅੰਕੜਿਆਂ ਨੂੰ ਵਧਾ ਕੇ ਦੱਸਿਆ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਤਨਖਾਹ ਲਈ ਜਾ ਸਕੇ।
ਆਂਧਰ ਤੂਫਾਨ : ਨੀਤਾ ਅੰਬਾਨੀ ਨੇ ਦਾਨ ਕੀਤੇ 11 ਕਰੋੜ
NEXT STORY