ਹੈਦਰਾਬਾਦ- ਰਿਲਾਇੰਸ ਫਾਊਂਡੇਸ਼ਨ ਦੀ ਪ੍ਰਧਾਨ ਨੀਤਾ ਅੰਬਾਨੀ ਨੇ ਚੱਕਰਵਾਤ ਪ੍ਰਭਾਵਿਤ ਆਂਧਰ ਪ੍ਰਦੇਸ਼ 'ਚ ਰਾਹਤ ਕੰਮਾਂ ਲਈ 11 ਕਰੋੜ ਰੁਪਏ ਦਾਨ ਕੀਤੇ ਹਨ।
ਨੀਤਾ ਅੰਬਾਨੀ ਨੇ ਆਂਧਰ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਮੁਲਾਕਾਤ ਕਰਕੇ ਉਨ੍ਹਾਂ ਨੂੰ 111,111,111 ਰੁਪਏ ਦਾ ਚੈੱਕ ਦਿੱਤਾ।
ਮੁੱਖ ਮੰਤਰੀ ਨੇ ਰਿਲਾਇੰਸ ਫਾਊਂਡੇਸ਼ਨ ਦੀ ਪ੍ਰਧਾਨ ਦੀ ਦਰਿਆ ਦਿਲੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਨੀਤਾ ਨੇ ਇਸ ਮੌਕੇ ਉਨ੍ਹਾਂ ਨੂੰ ਆਪਣੀ ਸੰਸਥਾ ਦੇ ਕੰਮਾਂ ਤੋਂ ਜਾਣੂ ਕਰਵਾਇਆ। ਨੀਤਾ ਨਾਲ ਇਸ ਸਮੇਂ ਜੂਹੀ ਚਾਵਲਾ ਸਣੇ ਕਈ ਹੋਰ ਮਹਿਲਾ ਉਦਮੀ ਔਰਤਾਂ ਸ਼ਾਮਲ ਸਨ।
ਚੱਕਰਵਾਤੀ ਤੂਫਾਨ ਹੁਦਹੁਦ ਪਿਛਲੇ ਮਹੀਨੇ ਉਤਰੀ ਆਂਧਰ ਤੱਟ ਨਾਲ ਟਕਰਾਇਆ ਸੀ, ਇਸ 'ਚ 46 ਲੋਕਾਂ ਦੀ ਮੌਤ ਹੋ ਗਈ ਸੀ। ਇਸ ਨਾਲ 9 ਹਜ਼ਾਰ ਘਰਾਂ ਨੂੰ ਨੁਕਸਾਨ ਪੁੱਜਿਆ ਸੀ ਤੇ ਲਗਭਗ ਦੋ ਲੱਖ ਹੈਕਟੇਅਰ ਤੋਂ ਵੀ ਜ਼ਿਆਦਾ ਫਸਲ ਬਰਬਾਦ ਹੋ ਗਈ ਸੀ।
ਲਗਭਗ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਏ ਇਸ ਤੂਫਾਨ ਨੇ ਵਿਸ਼ਾਖਾਪਟਨਮ, ਸ਼੍ਰੀਕਾਕੁਲਮ ਤੇ ਵਿਜੈਨਗਰ ਜ਼ਿਲੇ 'ਚ ਭਾਰੀ ਤਬਾਹੀ ਦੇ ਨਿਸ਼ਾਨ ਛੱਡੇ ਸਨ। ਇਸ ਨਾਲ ਹਜ਼ਾਰਾਂ ਦਰੱਖਤ ਉਖੜ ਗਏ ਸਨ ਤੇ ਨਾਲ ਹੀ ਸਾਰਾ ਬਿਜਲੀ ਨੈਟਵਰਕ ਨੁਕਸਾਨਿਆ ਗਿਆ ਸੀ।
ਦਿੱਲੀ 'ਚ 8 ਲੱਖ ਰੋਜ਼ਗਾਰ ਪੈਦਾ ਕਰੇਗੀ ਆਪ : ਕੇਜਰੀਵਾਲ
NEXT STORY