ਨਵੀਂ ਦਿੱਲੀ- ‘ਆਪ’ ਪ੍ਰਮੁੱਖ ਅਰਵਿੰਦ ਕੇਜਰੀਵਾਲ ਦਾ ਭੇਸ ਬਣਾ ਕੇ ਪਾਕੇਟਮਾਰੀ ਕਰਨ ਵਾਲੇ ਇਕ ਵਿਅਕਤੀ ਨੂੰ ਬੁੱਧਵਾਰ ਨੂੰ ਆਨੰਦ ਵਿਹਾਰ ਬੱਸ ਡਿਪੋ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੀ ਪਛਾਣ ਅਰਵਿੰਦ ਸ਼ਰਮਾ ਦੇ ਰੂਪ ’ਚ ਹੋਈ ਹੈ ਜੋ ਉਤਰ-ਪੂਰਬੀ ਦਿੱਲੀ ਦੇ ਹਰਸ਼ ਵਿਹਾਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੂੰ ਪਾਕੇਟ ਮਾਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਸ ਨੂੰ ਸੌਂਪ ਦਿੱਤਾ ਗਿਆ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,‘‘ਯਾਤਰੀਆਂ ਨੇ ਦੋਸ਼ੀ ਨੂੰ ਜਦੋਂ ਪੁਲਸ ਨੂੰ ਸੌਂਪਿਆ ਤਾਂ ਉਸ ਨੇ ਪੁਲਸ ਕਰਮਚਾਰੀਆਂ ਨੂੰ ਗਲਤ ਦੋਸ਼ ’ਚ ਗ੍ਰਿਫਤਾਰ ਕਰਨ ਲਈ ਮੁਅੱਤਲ ਕਰਨ ਦੀ ਧਮਕੀ ਦਿੱਤੀ ਅਤੇ ਦਾਅਵਾ ਕੀਤਾ ਕਿ ਉਹ ਅਰਵਿੰਦ ਕੇਜਰੀਵਾਲ ਹੈ।’’ ਸ਼ਰਮਾ ਦੇ ਖਿਲਾਫ ਵਿਵੇਕ ਵਿਹਾਰ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਦੋਸ਼ਾਂ ’ਚ ਉਹ ਪਹਿਲਾਂ ਵੀ ਗ੍ਰਿਫਤਾਰ ਹੋ ਚੁੱਕਿਆ ਹੈ।
ਮਾਯੂਸ ਹੋਇਆ ਗੂਗਲ ਬੁਆਏ, ਘਰ ਚੋਂ ਸਾਰੇ ਮੈਡਲ 'ਤੇ ਸ਼ੂਟਿੰਗ ਗੰਨ ਗਾਇਬ (ਦੇਖੋ ਤਸਵੀਰਾਂ)
NEXT STORY