ਘਰੌਂਡਾ-ਕੰਪਿਊਟਰ ਤੋਂ ਵੀ ਜ਼ਿਆਦਾ ਤੇਜ਼ ਦਿਮਾਗ ਰੱਖਣ ਵਾਲੇ ਗੂਗਲ ਬੁਆਏ ਕੌਟਲਿਆ ਦੇ ਘਰੋਂ ਉਸ ਦੇ ਜਿੱਤੇ ਹੋਏ ਸਾਰੇ ਮੈਡਲਾਂ ਸਮੇਤ ਉਸ ਦੀ ਪਿਆਰੀ ਸ਼ੂਟਿੰਗ ਗੰਨ ਵੀ ਚੋਰੀ ਹੋ ਗਈ ਹੈ। ਕੌਟਲਿਆ ਦੇ ਘਰ ਉਸ ਸਮੇਂ ਚੋਰੀ ਹੋਈ, ਜਦੋਂ ਉਸ ਦੇ ਦਾਦਾ ਪੰਡਿਤ ਜੈਕਿਸ਼ਨ ਸ਼ਰਮਾ ਪੂਰੇ ਪਰਿਵਾਰ ਸਮੇਤ 'ਕਾਮੇਡੀ ਨਾਈਟ ਵਿਦ ਕਪਿਲ' ਦੀ ਸ਼ੂਟਿੰਗ 'ਚ ਮੁੰਬਈ ਗਏ ਹੋਏ ਸੀ।
ਇਸ ਦੌਰਾਨ ਘਰ 'ਚ ਕੋਈ ਨਹੀਂ ਸੀ ਅਤੇ ਚੋਰਾਂ ਨੇ ਮੌਕਾ ਦੇਖ ਕੇ ਘਰ 'ਚ ਹੱਥ ਸਾਫ ਕਰ ਦਿੱਤਾ। ਚੋਰੀ ਦੀ ਸੂਚਨਾ ਮਿਲਦੇ ਹੀ ਪੂਰਾ ਪਰਿਵਾਰ ਕੋਹੰਡ ਪਹੁੰਚ ਗਿਆ। ਉਨ੍ਹਾਂ ਆ ਕੇ ਦੇਖਿਆ ਕਿ ਘਰ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਫਰਿੱਜ, ਇਨਵਰਟਰ, ਬੈਟਰੀ, ਕੰਪਿਊਟਰ, ਲੈਪਟਾਪ, ਦੋ ਆਈਪੈਡ, ਸਿਲੰਡਰ, ਭਾਂਡੇ ਅਤੇ ਵੱਖ-ਵੱਖ ਸਮਾਰੋਹਾਂ 'ਚ ਕੌਟਲਿਆ ਨੂੰ ਮਿਲੇ 20 ਮੈਡਲ ਚੋਰੀ ਹੋ ਗਏ ਸਨ।
ਇਸ ਸਭ ਦੇ ਨਾਲ-ਨਾਲ ਚੋਰ ਕੌਟਲਿਆ ਦੀ ਪਿਆਰੀ ਸ਼ੂਟਿੰਗ ਗੰਨ ਵੀ ਲੈ ਗਏ, ਜਿਸ ਕਾਰਨ ਕੌਟਲਿਆ ਪੂਰੀ ਤਰ੍ਹਾਂ ਮਾਯੂਸ ਹੋ ਗਿਆ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਕੌਟਲਿਆ ਨੂੰ ਜਦੋਂ ਵੀ ਖੇਡਣ ਦਾ ਸਮਾਂ ਮਿਲਦਾ ਸੀ ਤਾਂ ਉਹ ਆਪਣੀ ਪਿਆਰੀ ਸ਼ੂਟਿੰਗ ਗੰਨ ਨਾਲ ਖੇਡਦਾ ਸੀ ਪਰ ਉਹ ਵੀ ਚੋਰ ਲੈ ਉੱਡੇ, ਜਿਸ ਤੋਂ ਬਾਅਦ ਕੌਟਲਿਆ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਹੈ।
ਸਤਲੋਕ ਆਸ਼ਰਮ 'ਚੋਂ ਭੱਜੇ ਭਗਤਾਂ ਨੇ ਕਿਹਾ, ''ਮੁੜ ਆਸ਼ਰਮ ਵੱਲ ਕਦੇ ਦੇਖਾਂਗੇ ਵੀ ਨਹੀਂ''
NEXT STORY