ਨਵੀਂ ਦਿੱਲੀ— ਹੁਣ ਦਿੱਲੀ ਤੇ ਲਾਹੌਰ ਦਾ ਮੇਲ ਹੋਰ ਮਹਿੰਗਾ ਹੋ ਗਿਆ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ. ਟੀ. ਸੀ.) ਨੇ ਸੜਕੀ ਮਾਰਗ ਰਾਹੀਂ ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ਦੇ ਕਿਰਾਏ ਵਧਾ ਦਿੱਤੇ ਹਨ। ਬੱਸ ਦੇ ਕਿਰਾਏ ਵਿਚ ਤਕਰੀਬਨ ਸੱਤ ਸਾਲਾਂ ਬਾਅਦ 60 ਫੀਸਦੀ ਦਾ ਵੱਡਾ ਵਾਧਾ ਕੀਤਾ ਗਿਆ ਹੈ।
ਬੱਸ ਦੇ ਵਧੇ ਹੋਏ ਕਿਰਾਏ ਇਕ ਨਵੰਬਰ ਤੋਂ ਲਾਗੂ ਹਨ ਅਤੇ ਇਸ ਤਰ੍ਹਾਂ ਹੁਣ ਇਕ ਵਿਅਕਤੀ ਨੂੰ ਦਿੱਲੀ ਤੋਂ ਲਾਹੌਰ ਦੇ ਇਕ ਪਾਸੇ ਜਾਣ ਦੀ ਟਿਕਟ ਲਈ 2400 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਪਹਿਲਾਂ ਫਰਵਰੀ 2008 ਵਿਚ ਕਿਰਾਏ ਵਿਚ ਵਾਧਾ ਕੀਤਾ ਗਿਆ ਸੀ ਉਸ ਸਮੇਂ ਇਕ ਪਾਸੇ ਦੀ ਟਿਕਟ 1500 ਰੁਪਏ ਸੀ। ਡੀ. ਟੀ. ਸੀ. ਨੇ ਬੱਸ ਕਿਰਾਇਆ ਸਿੱਧਾ 1500 ਰੁਪਏ ਤੋਂ 2400 ਰੁਪਏ ਤੱਕ ਵਧਾ ਦਿੱਤਾ।
ਦਿੱਲੀ ਤੋਂ ਲਾਹੌਰ ਦੀ ਬੱਸ ਸੇਵਾ 1999 ਵਿਚ ਭਾਰਤ ਦੇ ਸਾਬਕਾ ਪ੍ਰ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਨੇ ਸ਼ੁਰੂ ਕੀਤੀ ਸੀ। ਉਸ ਤੋਂ ਲੈ ਕੇ ਹੁਣ ਤੱਕ ਦਿੱਲੀ-ਲਾਹੌਰ ਬੱਸ ਸੇਵਾ ਨੂੰ ਕਾਰਗਿਲ ਜੰਗ ਤੋਂ ਬਾਅਦ ਵੀ ਬੰਦ ਨਹੀਂ ਕੀਤਾ ਗਿਆ ਪਰ 2001 ਵਿਚ ਭਾਰਤੀ ਪਾਰਲੀਮੈਂਟ 'ਤੇ ਹਮਲਾ ਹੋਣ ਤੋਂ ਬਾਅਦ ਇਸ ਬੱਸ ਸੇਵਾ ਨੂੰ ਰੋਕਿਆ ਗਿਆ ਸੀ। ਇਸ ਤੋਂ ਬਾਅਦ ਇਹ ਸੇਵਾ ਜੁਲਾਈ, 2013 ਨੂੰ ਦੋਹਾਂ ਦੇਸ਼ਾਂ ਦੇ ਸੰਬੰਧ ਬਿਹਤਰ ਹੋਣ ਤੋਂ ਬਾਅਦ ਫਿਰ ਬਹਾਲ ਕਰ ਦਿੱਤੀ ਗਈ।
ਦਰਿੰਦਿਆਂ ਨੇ ਇਕ ਕਰੋੜ ਦੀ ਫਿਰੌਤੀ ਲਈ ਮਾਰ 'ਤਾ ਬੱਚਾ
NEXT STORY