ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਵਿਚ ਗੁਨਾਹਾਂ ਦਾ ਘੜਾ ਭਰਦਾ ਜਾ ਰਿਹਾ ਹੈ ਤੇ ਕਈ ਮਾਸੂਮ ਜ਼ਿੰਦਗੀਆਂ ਦਾਅ 'ਤੇ ਲੱਗੀਆਂ ਹਨ। ਇਸ ਲੜੀ ਵਿਚ ਦਿੱਲੀ ਦੇ ਗਾਂਧੀ ਨਗਰ ਤੋਂ ਅਗਵਾ ਕੀਤੇ ਗਏ ਬੱਚੇ ਨੂੰ ਫਿਰੌਤੀ ਲਈ ਮਾਰ ਦਿੱਤਾ ਗਿਆ। ਇਸ ਬੱਚੇ ਦਾ ਨਾਂ ਅਕਸ਼ਤ ਸੀ। ਅਕਸ਼ਤ ਨੂੰ ਉਸ ਦੇ ਘਰ ਦੇ ਨੇੜਿਓਂ ਉਸ ਸਮੇਂ ਅਗਵਾ ਕੀਤਾ ਗਿਆ ਸੀ ਜਦੋਂ ਉਹ ਸਕੂਲ ਤੋਂ ਆ ਰਿਹਾ ਸੀ। ਜਿਵੇਂ ਹੀ ਅਕਸ਼ਤ ਸਕੂਲ ਵੈਨ ਤੋਂ ਉਤਰਿਆ ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਦਰਿੰਦਿਆਂ ਨੇ ਉਸ ਨੂੰ ਅਗਵਾ ਕਰ ਲਿਆ। ਅਗਵਾਕਾਰਾਂ ਨੇ ਉਸ ਮਾਸੂਮ ਨੂੰ ਛੱਡਣ ਦੇ ਲਈ ਇਕ ਕਰੋੜ ਦੀ ਫਿਰੌਤੀ ਮੰਗੀ ਸੀ ਪਰ ਫਿਰੌਤੀ ਨਾ ਮਿਲਣ 'ਤੇ ਦਰਿੰਦਿਆਂ ਨੇ ਉਸ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ। ਅੱਜ ਗੀਤਾ ਕਾਲੋਨੀ ਨੇੜਿਓਂ ਪੁਲਸ ਨੂੰ ਉਸ ਦੀ ਲਾਸ਼ ਮਿਲੀ।
ਘਿਨੌਣੀ ਹਰਕਤ ਲਈ ਬੇਟੀ ਨੂੰ ਮਜ਼ਬੂਰ ਕਰਦਾ ਸੀ ਪਿਤਾ
NEXT STORY