ਬੀਜਿੰਗ — ਮਾਸੀ ਨੂੰ ਮਾਂ ਵਰਗੀ ਕਿਹਾ ਜਾਂਦਾ ਹੈ ਪਰ ਸੱਚ ਹੈ ਕਿ ਮਾਂ ਵਰਗੀ ਕੋਈ ਦੂਜੀ ਔਰਤ ਨਹੀਂ ਹੋ ਸਕਦੀ ਤੇ ਨਾ ਹੀ ਕਿਸੇ ਹੋਰ ਦੇ ਬੱਚੇ ਨੂੰ ਉਹ ਮਾਂ ਵਰਗਾ ਪਿਆਰ ਤੇ ਦੁਲਾਰ ਦੇ ਸਕਦੀ ਹੈ। ਮਾਮਲਾ ਹੈ ਚੀਨ ਦਾ ਜਿੱਥੇ ਇਕ 37 ਸਾਲਾ ਔਰਤ ਨੇ ਆਪਣੀ ਭੈਣ ਦਾ ਬੱਚੇ 'ਤੇ ਉਸ ਸਮੇਂ ਚਾਕੂ ਨਾਲ ਹਮਲਾ ਕਰ ਦਿੱਤਾ, ਜਦੋਂ ਉਹ ਖੇਡਣ ਲਈ ਉਸ ਤੋਂ ਮੋਬਾਈਲ ਮੰਗ ਰਿਹਾ ਸੀ।
ਪੁਲਸ ਮੁਤਾਬਕ ਸ਼ੂ ਟਾਇਲਟ ਵਿਚ ਬੈਠ ਕੇ ਆਪਣੇ ਪ੍ਰੇਮੀ ਨੂੰ ਮੈਸੇਜ ਭੇਜ ਰਹੀ ਸੀ। ਉਸ ਦੀ ਭੈਣ ਗੁਆਂਢੀਆਂ ਦੇ ਗਈ ਸੀ ਤੇ ਘਰ ਵਿਚ ਕੋਈ ਨਹੀਂ ਸੀ। ਇੰਨੇਂ ਨੂੰ ਉਸ ਦਾ ਤਿੰਨ ਸਾਲਾ ਭਾਣਜਾ ਉਸ ਦੇ ਕੋਲ ਆ ਕੇ ਉਸ ਤੋਂ ਗੇਮ ਖੇਡਣ ਲਈ ਮੋਬਾਈਲ ਮੰਗਣ ਲੱਗ ਪਿਆ। ਇਸ ਗੱਲ 'ਤੇ ਸ਼ੂ ਦਾ ਪਾਰਾ ਇੰਨਾਂ ਚੜ੍ਹ ਗਿਆ ਕਿ ਉਹ ਰਸੋਈ ਵਿਚ ਗਈ ਤੇ ਚਾਕੂ ਲਿਆ ਕੇ ਉਸ ਦਾ ਗੁਪਤ ਅੰਗ ਕੱਟ ਦਿੱਤਾ। ਇੰਨਾਂ ਹੀ ਨਹੀਂ ਇਸ ਸ਼ਰਮਨਾਕ ਹਰਕਤ ਤੋਂ ਬਾਅਦ ਬੱਚੇ ਨੂੰ ਤੜਫਦਾ ਹੋਇਆ ਛੱਡ ਕੇ ਭੱਜ ਗਈ।
ਬੱਚੇ ਦੀ ਮਾਂ ਜਦੋਂ ਘਰ ਆਈ ਤਾਂ ਉਹ ਮੰਜ਼ਰ ਦੇਖ ਕੇ ਹੈਰਾਨ ਰਹਿ ਗਈ। ਉਸ ਦਾ ਬੇਟਾ ਕਵੈਂਗ ਖੂਨ ਨਾਲ ਲਥਪਥ ਬੇਹੋਸ਼ ਪਿਆ ਸੀ। ਉਸ ਦੇ ਕੋਲ ਹੀ ਖੂਨ ਨਾਲ ਲਥਪਥ ਚਾਕੂ ਅਤੇ ਉਸ ਦਾ ਗੁਪਤਅੰਗ ਪਿਆ ਸੀ। ਉਹ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਈ ਤੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਬੱਚੇ ਦਾ ਗੁਪਤਅੰਗ ਦੁਬਾਰਾ ਜੋੜ ਦਿੱਤਾ।
ਡਾਕਟਰਾਂ ਜਾ ਕਹਿਣਾ ਹੈ ਕਿ ਬੱਚਾ ਅਗਲੇ ਤਿੰਨ ਮਹੀਨਿਆਂ ਤੱਕ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਵੇਗਾ।
ਪੁਲਸ ਨੇ ਬੱਚੇ ਦੀ ਮਾਸੀ ਯਾਨੀ ਦੋਸ਼ੀ ਔਰਤ ਸ਼ੂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਮਲਾਲਾ ਨੇ ਪਾਕਿਸਤਾਨੀ ਬੱਚਿਆਂ ਨੂੰ ਸਕੂਲ ਜਾਣ ਦੀ ਕੀਤੀ ਅਪੀਲ
NEXT STORY