ਨਵੀਂ ਦਿੱਲੀ— ਬੱਚੇ ਤੇ ਮਾਂ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਹਸੀਨ ਰਿਸ਼ਤਾ ਹੈ। ਇਸ ਰਿਸ਼ਤੇ ਅੱਗੇ ਦੁਨੀਆ ਦਾ ਹਰ ਰਿਸ਼ਤਾ ਫਿੱਕਾ ਹੈ ਪਰ ਉਸ ਸਮੇਂ ਡਾਕਟਰ ਵੀ ਹੈਰਾਨ ਹੋ ਗਏ ਜਦੋਂ ਨਵਜੰਮੇਂ ਬੱਚੇ ਨੇ ਪੈਦਾ ਹੁੰਦੇ ਹੀ ਆਪਣੀ ਮਾਂ 'ਤੇ ਪਿਆਰ ਲੁਟਾ ਦਿੱਤਾ। ਹਾਲ ਹੀ ਵਿਚ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਨਵਜੰਮਿਆਂ ਬੱਚਾ ਪੈਦਾ ਹੁੰਦੇ ਹੀ ਆਪਣੀ ਮਾਂ ਤੋਂ ਦੂਰ ਜਾਣ ਤੋਂ ਤਿਆਰ ਨਹੀਂ ਹੈ।
ਗਰਭ ਵਿਚ 9 ਮਹੀਨੇ ਰਹਿਣ ਤੋਂ ਬਾਅਦ ਬੱਚੇ ਦਾ ਆਪਣੀ ਮਾਂ ਨਾਲ ਇੰਨਾਂ ਪਿਆਰ ਪੈ ਗਿਆ ਕਿ ਪੈਦਾ ਹੋਣ ਤੋਂ ਬਾਅਦ ਉਹ ਉਸ ਨੂੰ ਛੱਡਣ ਲਈ ਤਿਆਰ ਹੀ ਨਹੀਂ ਸੀ। ਵੀਡੀਓ ਵਿਚ ਨਰਸ ਨਵਜੰਮੇਂ ਬੱਚੇ ਦੀ ਸਫਾਈ ਕਰ ਰਹੀ ਹੈ ਪਰ ਬੱਚਾ ਵਾਰ-ਵਾਰ ਆਪਣੀ ਮਾਂ ਦੇ ਸਿਰ ਨਾਲ ਜਾ ਕੇ ਚਿੰਬੜ ਜਾਂਦਾ ਹੈ। ਹਾਲਾਂਕਿ ਬਾਅਦ ਵਿਚ ਬੱਚੇ ਦੀ ਸਫਾਈ ਲਈ ਡਾਕਟਰ ਉਸ ਨੂੰ ਲੈ ਜਾਂਦੇ ਹਨ।
ਫਿਜੀ ਸਮੇਤ ਸਾਰੇ ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਮਿਲੇਗਾ ਆਗਮਨ 'ਤੇ ਵੀਜ਼ਾ : ਮੋਦੀ
NEXT STORY