ਸੂਵਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਫਿਜੀ ਸਮੇਤ ਸਾਰੇ ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਆਗਮਨ 'ਤੇ ਵੀਜ਼ਾ (ਵੀਜ਼ਾ ਆਨ ਅਰਾਈਵਲ) ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਫਿਜੀ ਦੀ ਇਕ ਦੋ-ਰੋਜ਼ਾ ਯਾਤਰਾ 'ਤੇ ਇਥੇ ਪਹੁੰਚੇ ਮੋਦੀ ਨੇ ਕਿਹਾ ਕਿ ਭਾਰਤ ਫਿਜੀ ਸਮੇਤ ਸਾਰੇ ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਆਗਮਨ 'ਤੇ ਵੀਜ਼ਾ ਮੁਹੱਈਆ ਕਰਵਾਏਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਆਗਮਨ 'ਤੇ ਵੀਜ਼ਾ ਪ੍ਰਦਾਨ ਕੀਤੇ ਜਾਣ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਆਪਸੀ ਸਮਝ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਬੜ੍ਹਾਵਾ ਮਿਲੇਗਾ। ਉਨ੍ਹਾਂ ਨੇ ਫਿਜੀ 'ਚ ਬਿਜਲੀ ਪਲਾਂਟ ਲਗਾਉਣ ਲਈ ਸੱਤ ਕਰੋੜ ਡਾਲਰ ਦਾ ਕਰਜ਼ਾ ਦੇਣ ਅਤੇ ਛੋਟੇ ਕਾਰੋਬਾਰੀਆਂ ਅਤੇ ਗ੍ਰਾਮੀਣ ਉੱਦਮੀਆਂ ਨੂੰ ਬੜ੍ਹਾਵਾ ਦੇਣ ਲਈ 50 ਲੱਖ ਡਾਲਰ ਦੀ ਰਾਸ਼ੀ ਪ੍ਰਦਾਨ ਕਰਨ ਸਮੇਤ ਭਾਰਤ ਅਤੇ ਫਿਜੀ ਵਿਚਾਲੇ ਰਿਸ਼ਤੇ ਮਜ਼ਬੂਤ ਕਰਨ ਦੀ ਦਿਸ਼ਾ 'ਚ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ।
ਮੋਦੀ ਨੇ ਆਪਣੀ ਯਾਤਰਾ ਦੌਰਾਨ ਫਿਜੀ ਦੇ ਪ੍ਰਧਾਨ ਮੰਤਰੀ ਜੋਸਿਆਹ ਵੀ. ਬੈਨੀਮਾਰਮਾ ਅਤੇ ਕੁਕ ਟਾਪੂ ਸਮੂਹ, ਟੋਂਗ ਗਣਰਾਜ, ਤੁਵਾਲੂ, ਨਾਉਰੂ ਗਣਰਾਜ, ਕਿਰੀਬਾਤੀ ਗਣਰਾਜ, ਵਾਨੁਆਤੂ, ਸੋਲੋਮਨ ਟਾਪੂ ਸਮੂਹ ਅਤੇ ਸਮੋਆ ਸਮੇਤ ਕਈ ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਨੇਤਾਵਾਂ ਨਾਲ ਦੋ-ਪੱਖੀ ਗੱਲਬਾਤ ਕੀਤੀ। ਉਨ੍ਹਾਂ ਨੇ ਜਲਵਾਯੂ ਬਦਲਾਅ ਦੀ ਚਣੌਤੀ ਨਾਲ ਨਜਿੱਠਣ 'ਚ ਪ੍ਰਸ਼ਾਂਤ ਟਾਪੂ ਦੇਸਾਂ ਨੂੰ ਤਕਨੀਕੀ ਮਦਦ ਅਤੇ ਟਰੇਨਿੰਗ ਦੇਣ ਲਈ 10 ਲੱਖ ਡਾਲਰ ਦਾ ਫੰਡ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ।
ਕਿੰਨਾਂ ਖਤਰਨਾਕ ਹੋ ਸਕਦਾ ਕਿੱਸ ਕਰਨਾ
NEXT STORY